16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਦੁੱਧ ਨਾਲ ਭਰਿਆ ਟੈਂਕਰ ਪਲਟਿਆ, ਜਾਨੀ ਨੁਕਸਾਨ ਤੋਂ ਬਚਾਅ

Ad Position 21
No active advertisement
ਅਜੀਤ ਡੈਸਕ 05-02-2026
ਮਾਛੀਵਾੜਾ ਸਾਹਿਬ, 4 ਫਰਵਰੀ (ਮਨੋਜ ਕੁਮਾਰ)-ਨਜ਼ਦੀਕੀ ਪਿੰਡ ਬੈਰਸਾਲ ਕੋਲ ਦੁੱਧ ਨਾਲ ਭਰਿਆ ਟੈਂਕਰ ਉਸ ਸਮੇਂ ਖੇਤਾਂ ਵਿਚ ਪਲਟ ਗਿਆ, ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਦੁੱਧ ਲੈ ਕੇ ਖਮਾਣੋਂ ਵੱਲ ਜਾ ਰਿਹਾ ਸੀ | ਹਾਲਾਂਕਿ ਇਸ ਹਾਦਸੇ ਦੀ ਖ਼ੁਸ਼ਕਿਸਮਤੀ ਇਹ ਰਹੀ ਕਿ ਡਰਾਈਵਰ ਪੂਰੀ ਤਰ੍ਹਾਂ ਸੁਰੱਖਿਅਤ ਹਾਲਤ ਵਿਚ ਟੈਂਕਰ ਦੇ ਕੈਬਿਨ ਵਿਚੋਂ ਬਾਹਰ ਨਿਕਲ ਆਇਆ | ਅਸਲ ਵਿਚ ਹਾਦਸੇ ਦਾ ਮੁੱਖ ਕਾਰਨ ਦਾ ਤਾਂ ਪਤਾ ਨਹੀਂ ਲੱਗਿਆ | ਪਰ ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਕੁੱਝ ਲੋਕਾਂ ਦੀ ਗੱਲਬਾਤ ਇਹੀ ਸੁਣਾਈ ਦਿੱਤੀ ਕਿ ਟੈਂਕਰ ਦੀ ਰਫ਼ਤਾਰ ਤੇਜ਼ ਸੀ ਤੇ ਸਾਹਮਣੇ ਤੋਂ ਆ ਰਹੇ ਕਿਸੇ ਵਾਹਨ ਤੋਂ ਬਚਾਅ ਕਾਰਨ ਇਹ ਹਾਦਸਾ ਵਾਪਰਿਆ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਕੇਂਦਰੀ ਸਾਜ਼ਿਸ਼ਾਂ ਤੇ ਪੰਜਾਬ ਸਰਕਾਰ ਦੀ ਨਾਕਾਮੀ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ- ਕੋਟ... ਅਗਲੀ ਖ਼ਬਰ ਸੱਭਿਆਚਾਰਕ ਮੇਲੇ 'ਚ ਰੁਪਿੰਦਰ ਸਿੰਘ ਰਾਜਾ ਗਿੱਲ ਦਾ ਸਨਮਾਨ
Ad Position 24