16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੀੜਤ ਪਰਿਵਾਰ ਤੇ ਫ਼ੈਕਟਰੀ ਪ੍ਰਬੰਧਕਾਂ ਦਰਮਿਆਨ ਆਪਸੀ ਸਹਿਮਤੀ ਬਣੀ, ਕੱਲ੍ਹ ਹੋਵੇਗਾ ਸਸਕਾਰ

Ad Position 21
No active advertisement
ਅਜੀਤ ਡੈਸਕ 05-02-2026
ਮਾਛੀਵਾੜਾ ਸਾਹਿਬ, 4 ਫਰਵਰੀ (ਮਨੋਜ ਕੁਮਾਰ)-ਮੰਗਲਵਾਰ ਸ਼ਾਮ ਕਰੀਬ 6 ਵਜੇ ਪਿੰਡ ਇਰਾਕ ਨਜ਼ਦੀਕ ਇਕ ਧਾਗਾ ਫ਼ੈਕਟਰੀ ਵਿਚ ਪਿੰਡ ਭਮਾ ਕਲਾਂ ਦਾ 40 ਸਾਲਾ ਮਜ਼ਦੂਰੀ ਕਰਨ ਵਾਲਾ ਪ੍ਰਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਦੇ ਉੱਪਰ ਕਰੀਬ ਡੇਢ ਕੁਇੰਟਲ ਦੀ ਭਾਰੀ ਗੱਠ ਡਿੱਗਣ ਤੋਂ ਬਾਦ ਹੋਈ ਦਰਦਨਾਕ ਮੌਤ ਦੇ ਮਾਮਲੇ ਵਿਚ ਪੀੜਤ ਪਰਿਵਾਰ ਤੇ ਫ਼ੈਕਟਰੀ ਪ੍ਰਬੰਧਕਾਂ ਵਿਚਕਾਰ ਕੁੱਝ ਵਿੱਤੀ ਸਹਾਇਤਾ ਤੇ ਮੈਂਬਰਾਂ ਨੂੰ ਨੌਕਰੀ ਦੇਣ 'ਤੇ ਬਣੀ ਆਪਸੀ ਸਹਿਮਤੀ ਤੋਂ ਬਾਦ ਪਰਿਵਾਰ ਪ੍ਰਦੀਪ ਸਿੰਘ ਦੇ ਸਸਕਾਰ ਲਈ ਰਾਜ਼ੀ ਹੋ ਗਿਆ ਹੈ ਤੇ ਕੱਲ੍ਹ ਵੀਰਵਾਰ ਨੂੰ ਉਸ ਦਾ ਸਸਕਾਰ ਹੋਵੇਗਾ | ਅਸਲ ਵਿਚ ਪ੍ਰਦੀਪ ਸਿੰਘ ਦੀ ਮੌਤ ਤੋਂ ਬਾਦ ਪਿੰਡ ਭਮਾ ਕਲਾਂ ਦੀ ਪੰਚਾਇਤ ਤੇ ਹੋਰ ਹਮਦਰਦ ਲੋਕਾਂ ਵਲੋਂ ਥਾਣੇ ਵਿਚ ਇਸ ਦੀ ਲਿਖਤੀ ਸ਼ਿਕਾਇਤ ਦਿੱਤੀ ਗਈ ਤੇ ਇਨਸਾਫ਼ ਦੀ ਮੰਗ ਕੀਤੀ ਗਈ | ਇਸ ਗੱਲ ਨੂੰ ਦੁਹਰਾਇਆ ਗਿਆ ਕਿ ਜੇਕਰ ਪੀੜਤ ਪਰਿਵਾਰ ਦੀ ਨਹੀਂ ਸੁਣੀਂ ਗਈ ਤਾਂ ਥਾਣੇ ਮੂਹਰੇ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਫ਼ੈਕਟਰੀ ਤੋਂ ਸੰਬੰਧਿਤ ਅਧਿਕਾਰੀ ਵੀ ਪਹੁੰਚੇ ਹੋਏ ਸਨ ਤੇ ਜਿਨ੍ਹਾਂ ਨੇ ਕੁੱਝ ਸਮਾਂ ਲੈ ਕੇ ਪੀੜਤ ਪਰਿਵਾਰ ਦੀ ਹਰਮਦਦ ਦਾ ਭਰੋਸਾ ਦਿੱਤਾ ਤੇ ਅਖੀਰ ਇਹ ਵਿਵਾਦ ਸੁਲਝ ਗਿਆ |
Ad Position 22
No active advertisement
ਪਿਛਲੀ ਖ਼ਬਰ ਖੰਨਾ ਪੁਲਿਸ ਨੇ ਗੈਗਸਟਰਾਂ 'ਤੇ ਵਾਰ ਮੁਹਿੰਮ ਅਧੀਨ 3 ਵੱਖ ਵੱਖ ਵਾਰਦਾਤਾਂ ਵਿਚ ਲੋੜੀਂਦੇ 2 ਸ਼ਾਰਪ ਸ਼ੂਟਰ ਭਰਾਵਾਂ ਨੂੰ... ਅਗਲੀ ਖ਼ਬਰ ਮਨਰੇਗਾ ਨੂੰ ਖ਼ਤਮ ਕਰਨ ਦੀਆਂ ਕੇਂਦਰੀ ਸਾਜ਼ਿਸ਼ਾਂ ਤੇ ਪੰਜਾਬ ਸਰਕਾਰ ਦੀ ਨਾਕਾਮੀ ਦਾ ਮੂੰਹ ਤੋੜਵਾਂ ਜਵਾਬ ਦੇਵਾਂਗੇ- ਕੋਟ...
Ad Position 24