16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਖੰਨਾ ਪੁਲਿਸ ਨੇ ਗੈਗਸਟਰਾਂ 'ਤੇ ਵਾਰ ਮੁਹਿੰਮ ਅਧੀਨ 3 ਵੱਖ ਵੱਖ ਵਾਰਦਾਤਾਂ ਵਿਚ ਲੋੜੀਂਦੇ 2 ਸ਼ਾਰਪ ਸ਼ੂਟਰ ਭਰਾਵਾਂ ਨੂੰ ਕੀਤਾ ਕਾਬੂ

Ad Position 21
No active advertisement
ਅਜੀਤ ਡੈਸਕ 05-02-2026
ਖੰਨਾ, 4 ਫਰਵਰੀ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਬੀਤੀ ਦਿਨੀਂ ਖੰਨਾ ਵਿਚ ਇਕ ਦੋਸਤ ਵਲੋਂ ਦੋਸਤ ਕੋਲੋਂ ਹੀ 5 ਕਰੋੜ ਰੁਪਏ ਦੀ ਫਿਰੌਤੀ ਲੈਣ ਲਈ ਦੋਸਤ ਵਪਾਰੀ ਦੇ ਘਰ ਰਾਤ ਵੇਲੇ ਕਰਵਾਈ ਫਾਇਰਿੰਗ ਦੇ ਮਾਮਲੇ ਵਿਚ ਲੋੜੀਦੇ 2 ਭਗੌੜੇ ਸ਼ਾਰਪ ਸ਼ੂਟਰ ਭਰਾਵਾਂ ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਹ ਸ਼ਾਰਪ ਸ਼ੂਟਰ ਪੁਲਿਸ ਨੂੰ 2 ਹੋਰ ਮਾਮਲਿਆਂ ਵਿਚ ਵੀ ਲੋੜੀਦੇ ਸਨ | ਇਨ੍ਹਾਂ ਵਿਚੋਂ ਇਕ ਸ਼ੂਟਰ ਕੁੱਝ ਮਹੀਨੇ ਪਹਿਲਾਂ ਹੀ ਮਲੇਸ਼ੀਆ ਤੋਂ ਭਾਰਤ ਪਰਤਿਆ ਸੀ | ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਖੰਨਾ ਦੇ ਐਸ. ਪੀ. ਡੀ. ਪਵਨਜੀਤ ਅਤੇ ਡੀ. ਐਸ. ਪੀ. ਸਮਰਾਲਾ ਤਰਲੋਚਨ ਸਿੰਘ, ਥਾਣੇਦਾਰ ਜਰਨੈਲ ਸਿੰਘ ਇੰਚਾਰਜ ਸਪੈਸ਼ਲ ਬ੍ਰਾਂਚ, ਖੰਨਾ ਦੀ ਅਗਵਾਈ ਹੇਠ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਖੰਨਾ -2, ਥਾਣੇਦਾਰ ਸਿਮਰਨਜੀਤ ਸਿੰਘ, ਇੰਸਪੈਕਟਰ ਅਕਾਸ਼ ਦੱਤ ਇੰਚਾਰਜ ਸੀ. ਆਈ. ਏ ਦੀ ਟੀਮ ਨੇ ਫ਼ਿਰੋਜਪੁਰ ਪੁਲਿਸ ਦੀ ਮਦਦ ਨਾਲ ਇਨ੍ਹਾਂ ਦੋਵਾਂ ਸ਼ੂਟਰ ਭਰਾਵਾਂ ਵਿਸ਼ਾਲ ਵਾਸੀ ਪਿੰਡ ਅਛੇਵਾਲਾ ਥਾਣਾ ਸਦਰ ਫ਼ਿਰੋਜਪੁਰ ਅਤੇ ਗੋਰਾ ਪੁੱਤਰ ਸੱਤਪਾਲ ਵਾਸੀ ਮੱਲਾਂਵਾਲਾ ਰੋਡ, ਬਲਾਕੀ ਵਾਲਾ ਖੂਹ, ਫਿਰੋਜ਼ਪੁਰ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ |
ਐਸ. ਐਸ. ਪੀ. ਨੇ ਕਿਹਾ ਕਿ ਆਮ ਤੋਰ ਤੇ ਪੁਲਿਸ ਲਈ ਸ਼ੂਟਰਾਂ ਨੂੰ ਕਾਬੂ ਕਰਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਹ ਆਧੁਨਿਕ ਤਕਨੀਕ ਦੇ ਕਮਿਊਨੀਕੇਸ਼ਨ ਚੈਨਲਾਂ, ਐਪਾਂ ਅਤੇ ਹੋਰ ਤਕਨੀਕਾਂ ਦੀ ਵਰਤੋਂ ਕਰਦੇ ਹਨ ਅਤੇ ਇਹਨਾਂ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਵੀ ਮੌਜੂਦ ਨਹੀ ਹੁੰਦਾ | ਇਸ ਕਾਰਨ ਉਨ੍ਹਾਂ ਦੀ ਪਛਾਣ ਕਰਨਾ ਅਤੇ ਇਨ੍ਹਾਂ ਤੱਕ ਪਹੁੰਚਣਾ ਬਹੁਤ ਜ਼ਿਆਦਾ ਚੁਣੌਤੀਪੂਰਨ ਸਵਾਲ ਬਣ ਜਾਂਦਾ ਹੈ |
ਇਸ ਮਾਮਲੇ ਦੀ ਜਾਂਚ ਸੀ. ਸੀ. ਟੀ. ਵੀ ਫੁਟੇਜ ਰਾਹੀਂ ਕਰਦੇ ਹੋਏ ਖੰਨਾ ਪੁਲਿਸ ਫ਼ਿਰੋਜਪੁਰ ਪਹੁੰਚੀ ਜਿੱਥੇ 2 ਦਿਨ ਲਗਾਤਾਰ ਚਲਾਏ ਅਪਰੇਸ਼ਨ ਤੋਂ ਬਾਅਦ ਦੋਸ਼ੀ ਵਿਸ਼ਾਲ ਨੂੰ ਗਿ੍ਫ਼ਤਾਰ ਕੀਤਾ ਗਿਆ | ਉਸ ਪਾਸੋਂ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ 6 ਸਾਲ ਪਹਿਲਾਂ ਮਲੇਸ਼ੀਆ ਵਿਖੇ ਰਹਿੰਦਾ ਸੀ ਅਤੇ ਮਾਰਚ-2025 ਵਿਚ ਭਾਰਤ ਵਾਪਸ ਆਇਆ ਸੀ ਉਹ ਸਿਰਫ਼ 11,000/-ਰੁਪਏ ਤਨਖ਼ਾਹ ਤੇ ਕੰਮ ਕਰਦਾ ਸੀ | ਦੋਸ਼ੀ ਨੇ ਦੱਸਿਆ ਕਿ ਮੈਂ ਅਤੇ ਮੇਰਾ ਸਾਥੀ ਸਪਲੈਂਡਰ ਮੋਟਰਸਾਈਕਲ ਤੇ ਜਾਅਲੀ ਨੰਬਰ ਲਗਾ ਕੇ ਫ਼ਿਰੋਜਪੁਰ ਤੋਂ ਮੋਹਾਲੀ ਵਿਖੇ ਹੀਰੋ ਹੋਮਜ਼ ਸੈਕਟਰ-85 ਮੋਹਾਲੀ ਇੱਕ ਫਲੈਟ ਤੇ ਪੁੱਜੇ ਸਨ, ਜਿੱਥੇ ਬਰਗਰ ਕਿੰਗ ਦੇ ਬਾਹਰ ਹੋਰ ਸ਼ੂਟਰਾਂ ਨੂੰ ਮਿਲੇ ਸਨ, ਉਹ ਸ਼ੂਟਰ ਵੀ ਸਪਲੈਂਡਰ ਮੋਟਰਸਾਈਕਲ ਤੇ ਹੀ ਸਵਾਰ ਸਨ ਉੱਥੋਂ ਅਸੀਂ ਮੋਟਰਸਾਈਕਲਾਂ ਤੇ ਹੀ ਖੰਨਾ ਵਿਖੇ ਪੁੱਜੇ ਅਤੇ ਆਸ਼ੂ ਵਿਜਨ ਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਅਤੇ ਉਸ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੋਵਾਂ ਭਰਾਵਾਂ ਨੇ ਇਹ ਕੰਮ 10-10 ਹਜਾਰ ਰੁਪਏ (ਕੁੱਲ 20 ਹਜਾਰ ਰੁਪਏ) ਵਿਚ ਕੀਤਾ ਸੀ | ਖੰਨਾ ਪੁਲਿਸ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਚੁੱਕੀ ਹੈ | ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |
Ad Position 22
No active advertisement
ਪਿਛਲੀ ਖ਼ਬਰ ਖੰਨਾ ਰੇਲਵੇ ਸਟੇਸ਼ਨ ਨੇੜੇ ਦਰਦਨਾਕ ਹਾਦਸਾ • ਰੇਲਵੇ ਲਾਈਨਾਂ ਪਾਰ ਕਰਦੇ ਪਰਿਵਾਰ ਦੇ ਮੁਖੀ ਦੀ ਮੌਤ ਅਗਲੀ ਖ਼ਬਰ ਪੀੜਤ ਪਰਿਵਾਰ ਤੇ ਫ਼ੈਕਟਰੀ ਪ੍ਰਬੰਧਕਾਂ ਦਰਮਿਆਨ ਆਪਸੀ ਸਹਿਮਤੀ ਬਣੀ, ਕੱਲ੍ਹ ਹੋਵੇਗਾ ਸਸਕਾਰ
Ad Position 24