ਬੀਜਾ, 5 ਫਰਵਰੀ (ਅਵਤਾਰ ਸਿੰਘ ਜੰਟੀ ਮਾਨ)-ਇਲਾਕੇ ਦੀ ਸਿਰਮੌਰ ਸੰਸਥਾ ਸ੍ਰੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਸਲੌਦੀ ਸਿੰਘਾਂ ਦੀ, ਰਾਓ ਪਰਿਵਾਰ ਅਤੇ ਸਮੂਹ ਨਗਰ ਪੰਚਾਇਤ ਪਿੰਡ ਦਹਿੜੂ ਵਲੋਂ ਸਵ. ਅਰੁਨਦੀਪ ਸਿੰਘ ਰਾਓ ਦੀ ਮਿੱਠੀ ਯਾਦ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਮਿਤੀ 7 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ | ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਨਯੋਗ ਗੁਰਇੰਦਰ ਸਿੰਘ ਗਿੱਲ ਸੀ. ਜੀ. ਐਸ. ਟੀ ਅਸੈ: ਕਮਿਸ਼ਨਰ ਲੁਧਿਆਣਾ ਅਤੇ ਰਾਜਿੰਦਰਪਾਲ ਸਿੰਘ ਰਾਓ ਦਹਿੜੂ ਦੱਸਿਆ ਕਿ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਲੜੀ ਤਹਿਤ ਸਵ. ਅਰੁਨਦੀਪ ਸਿੰਘ ਰਾਓ ਦੀ ਮਿੱਠੀ ਯਾਦ 'ਚ ਮੁਫਤ ਮੈਡੀਕਲ ਜਾਂਚ ਕੈਂਪ 7 ਫਰਵਰੀ ਦਿਨ ਸ਼ਨੀਵਾਰ ਸਮਾਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਿਸ ਵਿੱਚ ਡਾਕਟਰ ਜਸਪਾਲ ਸਿੰਘ ਇਲੈਕਟਰੋ ਹੋਮੀਓਪੈਥਿਕ ਦੇ ਮਾਹਿਰ ਡਾਕਟਰਾਂ ਦੀ ਟੀਮ ਮਰੀਜ਼ਾਂ ਦੇ ਰੋਗਾਂ ਦੀ ਜਾਂਚ ਨਬਜ਼ ਦੇਖ ਕੇ ਕਰਨਗੇ ਅਤੇ ਮੌਕੇ 'ਤੇ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਸੁਖਵਿੰਦਰ ਸਿੰਘ ਸਲੌਦੀ ਡਾਇਰੈਕਟਰ ਸ੍ਰੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਸਲੌਦੀ ਸਿੰਘਾਂ ਦੀ, ਡਾਕਟਰ ਜਸਪਾਲ ਸਿੰਘ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ |