21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਐੱਸ. ਕੇ. ਐੱਮ. ਮੰਗਾਂ ਨੂੰ ਲੈ ਕੇ ਅੱਜ ਖੰਨਾ ਵਿਖੇ ਮੰਤਰੀ ਸੌਂਦ ਦਾ ਕਰੇਗੀ ਘਿਰਾਓ-ਮਨਜੀਤ ਢੀਂਡਸਾ

Ad Position 21
No active advertisement
ਅਜੀਤ ਡੈਸਕ 22-02-2026
ਸਮਰਾਲਾ, 21 ਫਰਵਰੀ (ਕੁਲਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਲੋਂ 22 ਫਰਵਰੀ ਨੂੰ ਖੰਨਾ ਦੇ ਲਲਹੇੜੀ ਰੋਡ ਦੇ ਪੁਲ ਕੋਲ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦਾ ਘਿਰਾਓ ਕੀਤਾ ਜਾਵੇਗਾ | ਇਸੇ ਤਰਾਂ ਲੁਧਿਆਣਾ ਸ਼ਹਿਰ ਅਤੇ ਜਗਰਾਉਂ ਵਿਚ ਵੀ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਆਗੂਆਂ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਸਮੂਹ ਅਹੁਦੇਦਾਰਾਂ ਅਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ 22 ਫਰਵਰੀ ਨੂੰ ਠੀਕ 11ਵਜੇ ਲਲਹੇੜੀ ਰੋਡ ਪੁਲ ਦੇ ਕੋਲ ਖੰਨਾ ਵਿਖੇ ਮੰਤਰੀ ਸੌਂਦ ਦਾ ਘਿਰਾਓ ਕਰਨ ਲਈ ਵੱਡੀ ਗਿਣਤੀ ਵਿਚ ਕਾਫ਼ਲੇ ਬੰਨ੍ਹ ਕੇ ਪਹੁੰਚਣ | ਇਸੇ ਤਰਾਂ ਲੁਧਿਆਣਾ ਸ਼ਹਿਰ ਅਤੇ ਜਗਰਾਉਂ ਸ਼ਹਿਰ ਵਿਚ ਬੀ. ਜੇ. ਪੀ. ਅਤੇ ਆਪ ਪਾਰਟੀ ਦੇ ਮੰਤਰੀ ਦਾ ਘਿਰਾਓ ਕਰਨ ਲਈ ਪਹੁੰਚਣ | ਉਨ੍ਹਾਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਕਿਸਾਨ ਹਿਤਾਂ ਨੂੰ ਅੱਖੋਂ-ਪਰੋਖੇ ਕੀਤਾ ਤਾਂ ਸਰਕਾਰਾਂ ਖ਼ਿਲਾਫ਼ ਦਿੱਲੀ ਵਰਗੇ ਅੰਦੋਲਨ ਫੇਰ ਤੋਂ ਵਿੱਢਣ 'ਤੇ ਗੁਰੇਜ਼ ਨਹੀਂ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ 1 ਕਾਬੂ-ਇਲਾਕੇ 'ਚ ਹੁਣ ਪ੍ਰਵਾਸੀ ਵੀ ਨਸ਼ਾ ਵੇਚਣ ਲੱਗੇ ਅਗਲੀ ਖ਼ਬਰ ਪਿੰਡ ਅੜੈ੍ਹਚਾਂ ਵਿਖੇ ਸੁੰਦਰ ਦਸਤਾਰ ਮੁਕਾਬਲੇ ਅੱਜ
Ad Position 24