21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਟੈੱਟ ਦੀ ਸ਼ਰਤ ਖ਼ਤਮ ਕਰਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਨੂੰ ਭੇਜਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 22-02-2026
ਪਾਇਲ, 21 ਫਰਵਰੀ (ਪੱਤਰ ਪ੍ਰੇਰਕ)-ਅਧਿਆਪਕਾ ਤੇ ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਅਤੇ ਤਰੱਕੀਆਂ ਲਈ ਟੈਟ ਦੀ ਸ਼ਰਤ ਖ਼ਤਮ ਕਰਾਉਣ ਲਈ, ਸਿੱਖਿਆ ਵਿਭਾਗ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਗੁਰਪ੍ਰੀਤ ਸਿੰਘ ਖੱਟੜਾ ਸੂਬਾ ਪ੍ਰਧਾਨ ਸਿੱਖਿਆ ਵਿਭਾਗ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਪੰਜਾਬ, ਹਰਜਿੰਦਰ ਪਾਲ ਸਿੰਘ ਪੰਨੂੰ ਸੂਬਾ ਪ੍ਰਧਾਨ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਬਲਜਿੰਦਰ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਪੰਜਾਬ ਧਰਮਜੀਤ ਸਿੰਘ ਢਿੱਲੋ ਸੂਬਾ ਪ੍ਰਧਾਨ ਲੈਕਚਰਾਰ ਕੇਡਰ ਯੂਨੀਅਨ ਪੰਜਾਬ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਟੈੱਟ ਦੀ ਸ਼ਰਤ ਖ਼ਤਮ ਕਰਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਨੂੰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਈਸ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਰਾਹੀਂ ਮੰਗ ਪੱਤਰ ਸੌਂਪਿਆ ਗਿਆ | ਇਸ ਸਮੇਂ ਅਧਿਆਪਕਾਂ ਤੇ ਮੁਲਾਜ਼ਮਾਂ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਾਈਸ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਅਤੇ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਵੱਲੋਂ ਕਿਹਾ ਕਿ ਲੰਮਾ ਸਮਾਂ ਤਜਰਬਾ ਹਾਸਲ ਪੰਜਾਬ ਦੇ ਨਾਨ ਟੀਚਿੰਗ ਕਰਮਚਾਰੀਆਂ ਅਤੇ ਅਧਿਆਪਕਾਂ ਦੀ ਟੈਟ ਸ਼ਰਤ ਖ਼ਤਮ ਕਰਨ ਦੀ ਜਾਇਜ਼ ਮੰਗ ਨੂੰ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਕੋਲ ਉਠਾਉਣਗੇ ਅਤੇ ਨਾਲ ਹੀ ਪੰਜਾਬ ਦੇ ਵਫ਼ਦ ਦੀ ਮੀਟਿੰਗ ਕੇਂਦਰੀ ਸਿੱਖਿਆ ਮੰਤਰੀ ਨਾਲ ਤੈਅ ਕਰਵਾ ਕੇ ਇਸ ਮੰਗ ਦਾ ਯੋਗ ਹੱਲ ਕੱਢਿਆ ਜਾਵੇਗਾ | ਇਸ ਮੰਗ ਪੱਤਰ ਰਾਹੀਂ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਅਪੀਲ ਕੀਤੀ ਕਿ ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਮੰਤਰੀ ਇਸ ਮੁੱਦੇ ਦਾ ਹੱਲ ਲੱਭਣ ਅਤੇ 2011 ਤੋਂ ਪਹਿਲਾਂ ਭਰਤੀ ਹੋਏ ਨਾਨ ਟੀਚਿੰਗ ਤੇ ਅਧਿਆਪਕਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦਾ ਪੱਖ ਸੁਣਨ | ਉਨ੍ਹਾਂ ਕਿਹਾ ਕਿ ਸੰਸਦ ਵਿਚ ਇਕ ਆਰਡੀਨੈਂਸ ਜਾਰੀ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਤੇ ਗੁਰਪ੍ਰੀਤ ਸਿੰਘ ਖੱਟੜਾ, ਜਸਪਾਲ ਸਿੰਘ, ਗੁਰਵਿੰਦਰ ਸਿੰਘ ਭੰਗੂ, ਦੀਪਕ ਜੈਨ, ਪਿ੍ੰਸੀਪਲ ਰਾਜੇਸ਼ ਕੁਮਾਰ, ਕੁਲਵਿੰਦਰਜੀਤ ਸਿੰਘ, ਨੰਦ ਕਿਸ਼ੋਰ, ਸੁਖਦੇਵ ਸਿੰਘ, ਭਿੰਦਰਜੀਤ ਸਿੰਘ, ਹਰਵਿੰਦਰ ਕੌਰ, ਚਰਨਜੀਤ ਕੌਰ ,ਰਮਨਦੀਪ ਸਿੰਘ, ਅਵਤਾਰ ਸਿੰਘ,ਚਰਨਜੀਤ ਕੌਰ, ਪਰਮਜੀਤ ਕੌਰ, ਰੁਪਿੰਦਰ ਕੌਰ, ਹਰਵਿੰਦਰ ਕੋਰ, ਸੁਖਜੀਤ ਸਿੰਘ, ਅਮਨਇੰਦਰ ਸਿੰਘ ਘੁਡਾਣੀ, ਅਮਨਦੀਪ ਸਿੰਘ, ਪਰਮੀਤ ਸਿੰਘ, ਮਨਿੰਦਰ ਸਿੰਘ ਜਰਗੜੀ, ਅਮਨਦੀਪ ਸਿੰਘ ਖੰਨਾ, ਰਮਨਦੀਪ ਸਿੰਘ ਰੌਣੀ, ਅੰਮਿ੍ਤਪਾਲ ਸਿੰਘ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਪਾਇਲ, ਸਤਵਿੰਦਰ ਸਿੰਘ ਸੱਤੀ ਤੇ ਹੋਰ ਕਈ ਆਗੂ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ 48ਵੇਂ ਦਿਨ ਸੰਘਰਸ਼ ਹੋਇਆ ਹੋਰ ਮਜ਼ਬੂਤ- ਦਸਤਾਵੇਜ਼ ਜਨਤਕ ਕਰਨ ਅਤੇ ਖੰਨਾ ਨੂੰ ਪੂਰਨ ਜ਼ਿਲ੍ਹਾ ਬਣਾਉਣ ਤੱਕ ਲੜਾਈ ਜਾਰੀ ਅਗਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ 1 ਕਾਬੂ-ਇਲਾਕੇ 'ਚ ਹੁਣ ਪ੍ਰਵਾਸੀ ਵੀ ਨਸ਼ਾ ਵੇਚਣ ਲੱਗੇ
Ad Position 24