24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਹਲਕਾ ਵਿਧਾਇਕ ਗਿਆਸਪੁਰਾ ਵਲੋਂ ਪਿੰਡ ਕਟਾਹਰੀ ਵਿਖੇ ਵਾਲੀਬਾਲ ਗਰਾਊਾਡ ਸਮੇਤ ਪਿੰਡ ਦੇ ਵਿਕਾਸ ਕਾਰਜਾਂ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 27-02-2026
ਰਾੜਾ ਸਾਹਿਬ, 26 ਫਰਵਰੀ (ਸੁਖਵੀਰ ਸਿੰਘ ਚਣਕੋਈਆਂ)- ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿੰਡ ਕਟਾਹਰੀ ਵਿਖੇ ਬੀ. ਡੀ. ਪੀ. ਉ ਦੋਰਾਹਾ ਸੰਮਿ੍ਤਾ ਦੀ ਦੇਖ -ਰੇਖ ਹੇਠ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਮਨਦੀਪ ਸਿੰਘ ਪੰਨੂੰ ਦੀ ਅਗਵਾਈ ਹੇਠ ਕਰਵਾਏ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ | ਸਰਪੰਚ ਮਨਦੀਪ ਸਿੰਘ ਪੰਨੂੰ ਨੇ ਦੱਸਿਆ ਕਿ ਵਿਧਾਇਕ ਗਿਆਸਪੁਰਾ ਵਲੋਂ ਅੱਜ ਪਿੰਡ ਕਟਾਹਰੀ ਵਿਖੇ ਵਾਲੀਬਾਲ ਦੇ ਤਿਆਰ ਕੀਤੇ ਗਏ ਗਰਾਊਾਡ ਦਾ ਉਦਘਾਟਨ ਕੀਤਾ ਗਿਆ ਤੇ ਬਾਬੇ ਸ਼ਹੀਦਾਂ ਨੂੰ ਜਾਂਦੀ ਗਲੀ ਨੂੰ ਇੰਟਲਾਕ ਟਾਇਲਾਂ ਦੁਆਰਾ ਬਣਾਈ ਗਈ ਦਾ ਉਦਘਾਟਨ ਕੀਤਾ ਗਿਆ ਹੈ | ਉਨ੍ਹਾਂ ਹਲਕਾ ਵਿਧਾਇਕ ਗਿਆਸਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਪਿੰਡ ਨੂੰ ਨਵੀਂ ਦਿੱਖ ਦਿੱਤੀ ਜਾ ਰਹੀ ਹੈ | ਗ੍ਰਾਮ ਪੰਚਾਇਤ ਵੱਲੋਂ ਹਲਕਾ ਵਿਧਾਇਕ ਗਿਆਸਪੁਰਾ ਸਮੇਤ ਵੱਖ-ਵੱਖ ਆਗੂਆਂ ਨੂੰ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਆੜ੍ਹਤੀ ਅਵਿਨਾਸ਼ਪ੍ਰੀਤ ਸਿੰਘ ਜੱਲਾ, ਸਰਪੰਚ ਗੁਰਮੋਹਨ ਸਿੰਘ ਲੱਖਾ ਗਿੱਦੜੀ, ਸਰਪੰਚ ਮਲਦੀਪ ਸਿੰਘ ਕਾਲਾ ਸ਼ਾਹਪੁਰ, ਸਰਪੰਚ ਜਸ਼ਪ੍ਰੀਤ ਸਿੰਘ ਮਲੀਪੁਰ, ਸੰਮਤੀ ਮੈਂਬਰ ਬੀਬੀ ਸਰਬਜੀਤ ਕੌਰ, ਪੰਚਾਇਤ ਜੇ. ਈ. ਪਵਨਦੀਪ ਸਿੰਘ, ਪੰਚਾਇਤ ਸਕੱਤਰ ਨਿਤਿਨ, ਸਰਬਜੀਤ ਸਿੰਘ ਬਿਲਾਸਪੁਰ ਤੋਂ ਇਲਾਵਾ ਰਾਮਦਿਆਲ ਸਿੰਘ, ਸੁਰਿੰਦਰ ਕੌਰ, ਗੁਰਿੰਦਰ ਕੌਰ, ਕੁਲਦੀਪ ਕੌਰ, ਪਰਮਜੀਤ ਕੌਰ, ਬਿਮਲ ਕੌਰ, ਜਗਜੀਵਨ ਸਿੰਘ, ਜਗਤਾਰ ਸਿੰਘ (ਸਾਰੇ ਪੰਚ), ਹਰਭਜਨ ਸਿੰਘ ਸਾਬਕਾ ਸਰਪੰਚ, ਮਾ. ਤਰਲੋਚਨ ਸਿੰਘ, ਬਲਜਿੰਦਰ ਸਿੰਘ, ਕਮਿੱਕਰ ਸਿੰਘ ਕਾਲਾ, ਸਤਨਾਮ ਸਿੰਘ ਗਾਗੂ, ਜਸਵੰਤ ਸਿੰਘ ਬੱਗਾ, ਹਰਜਿੰਦਰ ਸਿੰਘ, ਰਾਜਵੀਰ ਸਿੰਘ ਰਾਜੀ, ਜਗਪਾਲ ਸਿੰਘ ਪਾਲੀ ਸਮੇਤ ਵਾਲੀਬਾਲ ਦੀ ਸਾਰੀ ਟੀਮ ਸ਼ਾਮਿਲ ਸੀ |
Ad Position 22
No active advertisement
ਪਿਛਲੀ ਖ਼ਬਰ ਯੂਕੋ ਬੈਂਕ ਦੇ ਲੁਧਿਆਣਾ ਦੇ ਡੀ. ਜੈਡ. ਐਮ. ਵਿਸ਼ਵਾਸ ਅਤੇ ਜਨਰਲ ਮੈਨੇਜਰ ਅਮਿਤ ਨੇ ਪੈਨਸ਼ਨਰਾਂ ਨੂੰ ਨਵੀ ਸਰਕਾਰੀ ਪੈਨਸ... ਅਗਲੀ ਖ਼ਬਰ ਟੋਲ ਪਲਾਜ਼ਾ ਚੌਂਕੀਮਾਨ ਦੇ ਨਜ਼ਦੀਕ ਹੋਏ ਐਕਸੀਡੈਂਟ ਵਿਚ ਇਕ ਨੌਜਵਾਨ ਦੀ ਮੌਤ ਤੇ 2 ਫੱਟੜ
Ad Position 24