ਖੰਨਾ, 26 ਫਰਵਰੀ (ਹਰਜਿੰਦਰ ਸਿੰਘ ਲਾਲ)-ਯੂਕੋ ਬੈਂਕ ਦੇ ਲੁਧਿਆਣਾ ਦੇ ਡਿਪਟੀ ਜ਼ੋਨਲ ਮੈਨੇਜਰ ਅਸ਼ੀਸ਼ ਕੁਮਾਰ ਵਿਸ਼ਵਾਸ ਅਤੇ ਜਰਨਲ ਮੈਨੇਜਰ ਅਮਿਤ ਰਾਜ ਵਲੋਂ ਪੈਨਸ਼ਨਰ ਡੇਅ ਮੌਕੇ ਪੈਨਸ਼ਨਰਾਂ ਨੂੰ ਨਵੀ ਸਰਕਾਰੀ ਪੈਨਸ਼ਨ ਸਕੀਮ ਅਧੀਨ ਖਾਤੇ ਖੁਲ੍ਹਵਾਉਣ ਦੇ ਲਾਭਾਂ ਬਾਰੇ ਦੱਸਿਆ ਗਿਆ | ਇਸ ਮੌਕੇ ਕੇਕ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਉਪਰੰਤ ਸਾਰੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੈਨਸ਼ਨਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਤੇ ਹੱਲ ਕੀਤਾ ਗਿਆ ਰਹਿੰਦੇ ਮਸਲੇ ਥੋੜੇ ਸਮੇਂ ਵਿਚ ਸੁਲਝਾਉਣ ਦਾ ਵਾਅਦਾ ਵੀ ਕੀਤਾ ਗਿਆ | ਇਸ ਮੌਕੇ ਬਰਾਂਚ ਮੈਨੇਜਰ ਈਸ਼ਵਰ ਮਹਿਰਾ, ਸਹਾਇਕ ਮੈਨੇਜਰ ਈਸਟ ਪ੍ਰੀਤ ਸਿੰਘ, ਕੈਸ਼ੀਅਰ ਗੁਰਸ਼ਰਨਜੀਤ ਸਿੰਘ, ਅੰਮਿ੍ਤਾ ਜੌੜਾ, ਕੁਲਵੀਰ ਕੌਰ, ਪਵਨ ਕੁਮਾਰ, ਸਿਮਰਨ ਕੌਰ, ਪਰਮਜੀਤ ਸਿੰਘ ਐਲ. ਬੀ. ਵਾਈ. ਏਜੰਟ ਸ਼ਹਿਰ ਦੀਆਂ ਨਾਮਵਰ ਹਸਤੀਆਂ ਜਿਨ੍ਹਾਂ ਵਿਚ ਐਮ. ਆਰ. ਟਰੇਡਰ ਤੋਂ ਇੰਦਰ ਮੋਹਨ ਸਿੰਘ, ਵੀਪਿੰਨ ਕੁਮਾਰ ਗਾਂਧੀ, ਰਿਟਾ. ਇੰਸਪੈਕਟਰ ਮਲਕੀਤ ਸਿੰਘ, ਸ਼ਸ਼ੀਬਾਲਾ, ਫ਼ੌਜ ਦੇ ਕਰਨਲ, ਸਰਬਜੀਤ ਕੌਰ ਰਾਜਗੜ੍ਹ ਅਤੇ ਅਤੇ ਹੋਰ ਸੇਵਾ ਮੁਕਤ ਵਿਅਕਤੀ ਹਾਜ਼ਰ ਸਨ |