ਮਲੌਦ, 26 ਫ਼ਰਵਰੀ (ਸਹਾਰਨ ਮਾਜਰਾ)- ਨਿਰਮਲ ਡੇਰਾ ਬੇਰ ਕਲਾਂ ਵਿਖੇ ਦਸਵੀਂ ਦੇ ਪਵਿੱਤਰ ਦਿਹਾੜੇ ਬਹੁਤ ਸ਼ਰਧਾ ਸਤਿਕਾਰ ਨਾਲ ਮਨਾਏ ਗਏ | ਸਮਾਗਮ ਦੌਰਾਨ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਕਥਾ ਵਿਚਾਰਾਂ ਕਰਦਿਆਂ ਸੰਤ ਬਾਬਾ ਬੇਅੰਤ ਸਿੰਘ ਕਾਰ ਸੇਵਾ ਵਾਲਿਆਂ ਅਤੇ ਸੰਤ ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲੇ ਲੰਗਰ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਨਗਰਾਸੂ ਵਾਲਿਆਂ ਵਲੋਂ ਸੰਗਤਾਂ ਨੂੰ ਗੁਰਮਿਤ ਗੁਰਸ਼ਬਦ ਅਤੇ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਖ਼ਾਸ ਤੌਰ 'ਤੇ ਸਰਪੰਚ ਗ੍ਰਾਮ ਪੰਚਾਇਤ, ਸਾਬਕਾ ਪੰਚ, ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਅਤੇ ਨਗਰ ਦੇ ਪਤਵੰਤੇ ਸੱਜਣ ਹਾਜ਼ਰ ਸਨ | ਜਿਨ੍ਹਾਂ ਰਲ ਮਿਲ ਕੇ ਨਗਰ ਦੇ ਸੁਧਾਰ ਕਾਰਜਾਂ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਨਗਰ ਦੀਆਂ ਜ਼ਰੂਰੀ ਮੁਸ਼ਕਲਾਂ, ਲੋੜਾਂ ਦੇ ਹੱਲ ਲਈ ਵਿਚਾਰ ਵਟਾਂਦਰੇ ਕੀਤੇ ਗਏ | ਇਸ ਉਪਰੰਤ ਵੈੱਲਫੇਅਰ ਐਸੋਸੀਏਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ | ਇਸ ਮੌਕੇ ਸਰਪੰਚ ਗੁਰਬਿੰਦਰ ਸਿੰਘ, ਪ੍ਰਧਾਨ ਬਚਿੱਤਰ ਸਿੰਘ ਗੁਰਦੁਆਰਾ ਮੋੜਗੜ ਸਾਹਿਬ, ਪ੍ਰਧਾਨ ਗੁਰਨਾਮ ਸਿੰਘ ਗੁਰਦੁਆਰਾ ਚੜਦੀ ਕਲਾ ਸਾਹਿਬ, ਜ਼ੈਲਦਾਰ ਜਿੰਦਰ ਸਿੰਘ, ਗੁਰਮੇਲ ਸਿੰਘ ਗਿੱਲ, ਜੈਲਦਾਰ ਪਲਵਿੰਦਰ ਸਿੰਘ, ਮਾਸਟਰ ਬਲਜਿੰਦਰ ਸਿੰਘ ਕਾਕਾ, ਮਾ. ਕੁਲਦੀਪ ਕੁਮਾਰ, ਹੈਪੀ ਮਾਸਟਰ, ਹਰਜਿੰਦਰ ਸਿੰਘ ਬਿੱਟੂ, ਕਿੰਦਰ ਸਿੰਘ, ਮੇਜਰ ਸਿੰਘ, ਨਾਜ਼ਰ ਸਿੰਘ, ਗਿਆਨੀ ਹਰਜੀਤ ਸਿੰਘ, ਲਾਭ ਸਿੰਘ, ਬਾਬਾ ਸਵਰਨ ਸਿੰਘ ਬਾਰਾਂਦਰੀ, ਡਾ. ਰਾਮਦਿਆਲ ਸਿੰਘ, ਡਾ. ਗੁਰਦੀਪ ਸਿੰਘ, ਡਾ. ਦਰਬਾਰਾ ਸਿੰਘ, ਹਰਪ੍ਰੀਤ ਸਿੰਘ ਸੇਠ, ਸੋਨੀ ਡਾਬਾ, ਫ਼ੌਜੀ ਜਗਦੇਵ ਸਿੰਘ, ਫ਼ੌਜੀ ਅਮਰ ਸਿੰਘ, ਫ਼ੌਜੀ ਜਰਨੈਲ ਸਿੰਘ, ਬਲਵੰਤ ਸਿੰਘ, ਮਿਠਾ ਸਿੰਘ, ਨਾਜਰ ਸਿੰਘ, ਸਨਦੀਪ ਸਿੰਘ ਸਮੇਤ ਸੰਗਤਾਂ ਹਾਜ਼ਰ ਹੋਈਆਂ |