24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਲੱਖਦਾਤਾਰ ਫਾਊਾਡੇਸ਼ਨ ਸਮਰਾਲਾ ਵਲੋਂ ਖਾਟੂ ਧਾਮ ਮੰਦਿਰ ਤੱਕ ਪੈਦਲ ਯਾਤਰਾ ਕੱਢੀ, ਖੀਰਨੀਆਂ/ਢਿੱਲੋਂ ਤੇ ਨਿਸ਼ੂ ਹੋਏ ਸ਼ਾਮਲ

Ad Position 21
No active advertisement
ਅਜੀਤ ਡੈਸਕ 27-02-2026
ਸਮਰਾਲਾ, 26 ਫਰਵਰੀ (ਪ. ਪ.)-ਲੱਖਦਾਤਾਰ ਫਾਊਾਡੇਸ਼ਨ ਸਮਰਾਲਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫੱਗਣ ਮਹੀਨੇ ਦੀ ਮਹੱਤਤਾ ਰੱਖਦੇ ਹੋਏ 'ਬਾਬਾ ਸ਼ਿਆਮ ਜੀ ਪੈਦਲ ਨਿਸ਼ਾਨ ਯਾਤਰਾ' ਸਥਾਨਕ ਪ੍ਰਾਚੀਨ ਸ਼ਿਵ ਮੰਦਰ ਚੰਡੀਗੜ੍ਹ ਰੋਡ ਤੋਂ ਸ਼ੁਰੂ ਹੋ ਕੇ ਖਾਟੂ ਧਾਮ ਮੰਦਰ ਵਿਖੇ ਸਮਾਪਤ ਹੋਈ | ਜਾਣਕਾਰੀ ਦਿੰਦੇ ਹੋਏ ਵਿਭੂ ਗੁਪਤਾ, ਸਤਵੀਰ ਸਿੰਘ ਸੇਖੋਂ, ਰਿੱਕੀ ਭਾਰਦਵਾਜ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਵਿਚ ਸਮਰਾਲਾ ਇਲਾਕੇ ਦੇ ਸ਼ਿਆਮ ਭਗਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਵੱਡੀ ਗਿਣਤੀ ਵਿਚ ਸ਼ਾਮਲ ਹੋਏ ਭਗਤਾਂ ਨੇ 12 ਕਿੱਲੋਮੀਟਰ ਲੰਬੀ ਪੈਦਲ ਯਾਤਰਾ ਕਰ ਕੇ ਖਾਟੂ ਸ਼ਿਆਮ ਮੰਦਿਰ ਵਿਖੇ ਨਿਸ਼ਾਨ ਚੜ੍ਹਾਏ | ਇਸ ਪੈਦਲ ਯਾਤਰਾ ਦੇ ਸਵਾਗਤ ਲਈ ਸ਼ਰਧਾਲੂਆਂ ਵਲੋਂ ਰਸਤੇ ਵਿਚ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਯਾਤਰਾ ਵਿਚ ਵੱਖ-ਵੱਖ ਤਰ੍ਹਾਂ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਅਕਾਲੀ ਦਲ ਬਾਦਲ, ਨਿਸ਼ੂ ਸ਼ਰਮਾ ਬੀ.ਜੇ.ਪੀ ਇੰਚਾਰਜ ਸਮਰਾਲਾ ਸ਼ਾਮਲ ਸਨ | ਇਸ ਯਾਤਰਾ ਉਪਰੰਤ ਖਾਟੂ ਧਾਮ ਮੰਦਿਰ ਵਿਖੇ ਪੁੱਜ ਸ਼ਿਆਮ ਭਗਤਾਂ ਵਲੋਂ ਫੁੱਲਾਂ ਦੀ ਹੋਲੀ ਖੇਡੀ ਗਈ ਅਤੇ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਯੋਗ ਸੀ | ਇਸ ਯਾਤਰਾ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੱਖਦਾਤਾਰ ਫਾਊਾਡੇਸ਼ਨ ਦੇ ਮੈਂਬਰਾਂ ਜਿਨ੍ਹਾਂ ਵਿਚ ਰਾਜੇਸ਼ ਰਨੇਜਾ, ਗਗਨ ਬਵੇਜਾ, ਲਵੀ ਅਗਰਵਾਲ, ਰਾਹੁਲ ਖੁੱਲਰ, ਨਿਖਿਲ ਖੁੱਲਰ, ਗੌਰਵ ਦੂਆ, ਡਾ. ਬਲਵਿੰਦਰ ਕੌਂਸਲ, ਐਨੀ ਗੁਪਤਾ, ਰਾਹੁਲ ਸ਼ਰਮਾ, ਅਭੀ ਵਰਮਾ, ਰਮਨ ਗਰਗ, ਹੈਪੀ ਦੱਤਾ, ਨਿਤਿਸ਼ ਮੋਦਗਿਲ, ਮੁਨੀਸ਼ ਬੈਕਟਰ, ਬਾਬਰ ਸਿੰਘ, ਮਹਿੰਦਰ ਕੁਮਾਰ ਆਦਿ ਨੇ ਸਾਰੇ ਹੀ ਸ਼ਹਿਰ ਵਾਸੀਆਂ ਦਾ ਅਤੇ ਲੰਗਰਾਂ ਦੇ ਪ੍ਰਬੰਧ ਕਰਨ ਵਾਲੇ ਭਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਾਹਨੇਵਾਲ 'ਚ ਲੋਕ ਸੜਕ ਦੇ ਕਿਨਾਰਿਆਂ 'ਤੇ ਖੜ੍ਹ ਕੇ ਕਰਦੇ ਨੇ ਬੱਸਾਂ ਦੀ ਉਡੀਕ ਅਗਲੀ ਖ਼ਬਰ ਪ੍ਰਧਾਨ ਕੁੰਦਰਾ ਤੇ ਕੌਂਸਲਰ ਤਨੇਜਾ ਵਲੋਂ ਤੀਰਥ ਯੋਜਨਾ ਤਹਿਤ ਸ਼ਰਧਾਲੂਆਂ ਦੀ ਬੱਸ ਰਵਾਨਾ
Ad Position 24