25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਰਣਵੀਰ ਰਾਹੀ ਦੀ ਅਗਵਾਈ ਹੇਠ ਸਮਰਾਲਾ ਰੈਲੀ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 27-02-2026
ਮਾਛੀਵਾੜਾ ਸਾਹਿਬ, 26 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਅੱਜ ਕੁਹਾੜਾ ਰੋਡ 'ਤੇ ਸਥਿਤ ਇੰਦਰਾ ਕਾਲੋਨੀ ਵਿਖੇ 'ਪੰਜਾਬ ਬਚਾਓ' ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਵਿਸ਼ੇਸ਼ ਮੀਟਿੰਗ ਰਣਬੀਰ ਸਿੰਘ ਰਾਹੀ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਜੱਜ ਪਹੁੰਚੇ | ਇਸ ਮੌਕੇ ਰਣਬੀਰ ਸਿੰਘ ਰਾਹੀ ਤੇ ਜਸਪਾਲ ਸਿੰਘ ਜੱਜ ਨੇ ਕਿਹਾ ਕਿ ਲੋਕ ਖੇਤਰੀ ਪਾਰਟੀ ਨੂੰ ਮੁੜ ਤੋਂ ਲਿਆਉਣਾ ਚਾਹੁੰਦੇ ਹਨ | ਉਨ੍ਹਾਂ ਦਾ 'ਆਪ' ਤੇ ਕਾਂਗਰਸ ਤੋਂ ਮੋਹ ਭੰਗ ਹੋ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਭਰ 'ਚ ਕੀਤੀਆਂ ਜਾ ਰਹੀਆਂ 'ਪੰਜਾਬ ਬਚਾਓ ਸੁਖਬੀਰ ਲਿਆਓ' ਸਲੋਗਨ ਤਹਿਤ 40 ਰੈਲੀਆਂ ਦੀ ਲੜੀ 'ਚ 1 ਮਾਰਚ ਨੂੰ ਸਮਰਾਲਾ ਵਿਖੇ ਵਿਸ਼ਾਲ ਰੈਲੀ ਹੋਵੇਗੀ | ਇਸ ਮੌਕੇ ਇੰਦਰਜੀਤ ਸਿੰਘ ਜੱਸਲ, ਬਲਬੀਰ ਸਿੰਘ ਬੀਰੀ, ਸੁਖਬੀਰ ਸਿੰਘ ਭੋਲਾ, ਸੁਖਬੀਰ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਮਨਜੀਤ ਢਿੱਲੋਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਕਰਵਾਈ ਸਾਲਾਨਾ ਅਥਲੈਟਿਕ ਮੀਟ ਅਗਲੀ ਖ਼ਬਰ ਡਿਫਾਲਟਰ ਖਪਤਕਾਰਾਂ 'ਤੇ ਪਾਵਰਕਾਮ ਨੇ ਕੱਸਿਆ ਸ਼ਿਕੰਜਾ, ਕਈਆਂ ਦੇ ਕੱਟੇ ਕੁਨੈਕਸ਼ਨ
Ad Position 24