ਡੇਹਲੋਂ, 6 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਪਿਛਲੇ ਦਸੰਬਰ ਮਹੀਨੇ ਹੋਈਆਂ ਬਲਾਕ ਸੰਮਤੀ ਚੋਣਾਂ ਤੋਂ ਕਰੀਬ ਢਾਈ ਮਹੀਨੇ ਬਾਅਦ ਪੰਜਾਬ ਸਰਕਾਰ ਵਲੋਂ ਬਲਾਕ ਸੰਮਤੀਆਂ ਦੇ ਚੇਅਰਮੈਨਾਂ ਤੇ ਵਾਈਸ ਚੇਅਰਮੈਨਾਂ ਦੀਆਂ ਨਿਯੁਕਤੀ ਦੌਰਾਨ ਬਲਾਕ ਸੰਮਤੀ ਡੇਹਲੋਂ ਨਾਲ ਸੰਬੰਧਿਤ ਸਾਹਿਬਜੀਤ ਸਿੰਘ ਸਾਬੀ ਜਰਖੜ ਨੂੰ ਚੇਅਰਮੈਨ ਤੇ ਬੀਬੀ ਮਨਜੀਤ ਕੌਰ ਕਿਲ੍ਹਾ ਰਾਏਪੁਰ ਨੂੰ ਵਾਈਸ ਚੇਅਰਪਰਸਨ ਬਣਾਇਆ ਗਿਆ ਹੈ | ਇਸ ਸਮੇਂ ਜਸਪਾਲ ਬਾਂਗਰ ਜ਼ੋਨ ਤੋਂ ਰਣਜੀਤ ਸਿੰਘ, ਨਾਰੰਗਵਾਲ ਜ਼ੋਨ ਤੋਂ ਬੀਬੀ ਇੰਦਰਜੀਤ ਕੌਰ, ਧਰੋੜ ਜ਼ੋਨ ਤੋਂ ਬੀਬੀ ਬਲਜਿੰਦਰ ਕੌਰ, ਖੱਟੜਾ ਚੁਹਾਰਮ ਜ਼ੋਨ ਤੋਂ ਜਸਵੰਤ ਸਿੰਘ ਮੁਕੰਦਪੁਰ, ਜੱਸੋਵਾਲ ਜ਼ੋਨ ਤੋਂ ਸੁਰਿੰਦਰ ਕੌਰ, ਜਰਖੜ ਜ਼ੋਨ ਤੋਂ ਸਾਹਿਬਜੀਤ ਸਿੰਘ ਸਾਬੀ ਜਰਖੜ, ਕਿਲ੍ਹਾ ਰਾਏਪੁਰ ਜ਼ੋਨ ਤੋਂ ਬੀਬੀ ਮਨਜੀਤ ਕੌਰ, ਪੋਹੀੜ ਜ਼ੋਨ ਤੋਂ ਬੀਬੀ ਦਵਿੰਦਰ ਕੌਰ, ਗੁਰਮ ਜ਼ੋਨ ਤੋਂ ਹਰਜੋਧ ਸਿੰਘ, ਕਾਲਖ ਜ਼ੋਨ ਤੋਂ ਸ਼ਿੰਦਰ ਸਿੰਘ, ਰੁੜਕਾ ਜ਼ੋਨ ਤੋਂ ਬੀਬੀ ਰਣਜੀਤ ਕੌਰ, ਡੇਹਲੋਂ ਜ਼ੋਨ ਤੋਂ ਜਗਰੂਪ ਸਿੰਘ ਗਿੱਲ, ਜੱਸੜ ਜ਼ੋਨ ਤੋਂ ਬੀਬੀ ਸੁਖਦੀਪ ਕੌਰ ਪੱਦੀ, ਲਲਤੋਂ ਕਲਾਂ ਜ਼ੋਨ ਤੋਂ ਬੀਬੀ ਗਗਨਦੀਪ ਕੌਰ ਗਰੇਵਾਲ ਅਤੇ ਰੰਗੀਆਂ ਜ਼ੋਨ ਤੋਂ ਬੀਬੀ ਅਮਰਜੀਤ ਕੌਰ ਸਮੇਤ 15 ਸੰਮਤੀ ਮੈਂਬਰ ਹਾਜ਼ਰ ਰਹੇ | ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਜ਼ੋਨ ਡੇਹਲੋਂ ਅਧੀਨ 20 ਜ਼ੋਨਾਂ ਤੋਂ ਜੇਤੂ ਉਮੀਦਵਾਰਾਂ ਵਿਚੋਂ 15 ਉਮੀਦਵਾਰਾਂ ਨੇ ਇਸ ਚੋਣ ਵਿਚ ਹਿੱਸਾ ਲਿਆ | ਇਸ ਚੋਣ ਸਮੇਂ ਵਿਸ਼ੇਸ਼ ਕਰ ਕੇ ਪੁੱਜੇ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ ਤੇ ਵਾਈਸ ਚੇਅਰਪਰਸਨ ਬੀਬੀ ਮਨਜੀਤ ਕੌਰ ਸਮੇਤ ਸੰਮਤੀ ਮੈਂਬਰਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ | ਵਿਧਾਇਕ ਸੰਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਬਿਨਾਂ ਭੇਦ-ਭਾਵ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਕਰਨਾ ਹੈ, ਜਿਸ ਲਈ ਬਲਾਕ ਡੇਹਲੋਂ ਅਧੀਨ ਪੈਂਦੇ ਸਾਰੇ ਪਿੰਡਾਂ ਅੰਦਰ ਸੰਮਤੀ ਚੇਅਰਮੈਨ ਸਾਬੀ ਜਰਖੜ ਸਮੂਹ ਮੈਂਬਰਾਂ ਦੀ ਸਲਾਹ ਨਾਲ ਵਿਕਾਸ ਕਰਨ ਨੂੰ ਤਰਜ਼ੀਹ ਦੇਣਗੇ | ਵਿਧਾਇਕ ਸੰਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੂਬੇ ਪ੍ਰਤੀ ਉਸਾਰੂ ਸੋਚ ਸਦਕਾ ਜਿੱਥੇ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵੱਡੀ ਪੱਧਰ 'ਤੇ ਉਪਰਾਲੇ ਜਾਰੀ ਹਨ, ਉਸ ਦੇ ਨਾਲ ਹੀ ਸਰਕਾਰੀ ਦਫ਼ਤਰਾਂ ਨੂੰ ਭਿ੍ਸ਼ਟਾਚਾਰ ਮੁਕਤ ਕਰ ਦੇਣਾ ਵੀ ਆਪ ਸਰਕਾਰ ਦੇ ਹਿੱਸੇ ਆਇਆ ਹੈ | ਇਸ ਸਮੇਂ ਬੀ. ਡੀ. ਪੀ. ਓ. ਜਸਤਿੰਦਰ ਸਿੰਘ ਝੱਜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਰਾਜ ਸਿੰਘ ਸੋਨੂੰ ਗਿੱਲ, ਪੀ.ਏ. ਜਸਵਿੰਦਰ ਸਿੰਘ ਜੱਸੀ, ਸੰਮਤੀ ਮੈਂਬਰ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਮਾਰਕੀਟ ਕਮੇਟੀ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਓਲ ਗੁਰਮ, ਸਰਪੰਚ ਸੰਦੀਪ ਸਿੰਘ ਜਰਖੜ, ਟਰੱਕ ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਸਿੰਦਾ ਲਹਿਰਾ, ਦਫ਼ਤਰ ਇੰਚਾਰਜ ਮਨਦੀਪ ਸਿੰਘ ਰਵੀ ਝੰਮਟ, ਪਟਵਾਰੀ ਦਲਜੀਤ ਸਿੰਘ, ਸੁਪਰਡੈਂਟ ਜਸਵਿੰਦਰ ਸਿੰਘ, ਸਰਪੰਚ ਸੰਤ ਸਿੰਘ ਸਰੀਂਹ, ਸਰਪੰਚ ਸਤਵੀਰ ਸਿੰਘ ਲਾਲੀ ਪੱਦੀ, ਸਾਬਕਾ ਸਰਪੰਚ ਜਗਦੀਪ ਸਿੰਘ ਕਾਲਾ ਘਵੱਦੀ, ਸ਼ਿੰਗਾਰਾ ਸਿੰਘ ਜਰਖੜ, ਪ੍ਰਧਾਨ ਦਿਲਬਾਗ ਸਿੰਘ, ਤਪਿੰਦਰ ਸਿੰਘ ਜਰਖੜ, ਜਰਨੈਲ ਸਿੰਘ ਜਰਖੜ, ਪ੍ਰੀਤਮਹਿੰਦਰ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਸਰਪੰਚ ਰਮਤੇਜ ਸਿੰਘ ਜੱਸੜ, ਸੁਖਪ੍ਰੀਤ ਸਿੰਘ ਬੁਲਾਰਾ, ਸਰਪੰਚ ਪੱਪੂ ਢੋਡੇ, ਰਾਜਿੰਦਰ ਸਿੰਘ ਡੇਹਲੋਂ ਸਮੇਤ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਤੇ ਅਧਿਕਾਰੀ ਹਾਜ਼ਰ ਸਨ |