12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਔਰਤ ਦਿਵਸ ਨੂੰ ਸਮਰਪਿਤ ਦੋ ਦਿਨਾ ਪ੍ਰਦਰਸ਼ਨੀ ਲਗਾਈ

Ad Position 21
No active advertisement
ਅਜੀਤ ਡੈਸਕ 07-03-2026
ਮਾਛੀਵਾੜਾ ਸਾਹਿਬ, 6 ਮਾਰਚ (ਮਨੋਜ ਕੁਮਾਰ)-ਸਥਾਨਕ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਨੰਦਿਨੀ ਵੈਦ ਦੀ ਯੋਗ ਅਗਵਾਈ ਹੇਠ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਉੱਦਮ ਨਾਲ ਕੌਮਾਂਤਰੀ ਔਰਤ ਦਿਵਸ ਨੂੰ ਸਮਰਪਿਤ ਦੋ ਦਿਨਾਂ ਪ੍ਰਦਰਸ਼ਨੀ ਸਫਲਤਾਪੂਰਵਕ ਸੰਪੰਨ ਹੋਈ¢ ਇਸ ਪ੍ਰਦਰਸ਼ਨੀ ਵਿਚ ਰਿਟਾਇਰ ਪਿ੍ੰਸੀਪਲ ਡਾ. ਪਰਮਿੰਦਰ ਕੌਰ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਪ੍ਰਦਰਸ਼ਨੀ ਦਾ ਆਗਾਜ਼ ਉਨ੍ਹਾਂ ਵਲੋਂ ਰਿਬਨ ਕੱਟਣ ਦੀ ਰਸਮ ਨਾਲ ਹੋਇਆ¢ ਇਸ ਮੌਕੇ ਉਨ੍ਹਾਂ ਨੇ ਬੱਚਿਆਂ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ¢ ਉਨ੍ਹਾਂ ਨਾਲ ਵਾਇਸ ਪਿ੍ੰਸੀਪਲ ਸਹਾਇਕ ਪੋ੍ਰਫ਼ੈਸਰ ਪ੍ਰਦੀਪ ਸਿੰਘ ਅਤੇ ਸਮੂਹ ਸਟਾਫ਼ ਨੇ ਪ੍ਰਦਰਸ਼ਨੀ ਦਾ ਦੌਰਾ ਕਰਦੇ ਹੋਏ ਵਿਦਿਆਰਥੀਆਂ ਦੇ ਕੰਮ ਨੂੰ ਕਾਬਲੇ-ਤਾਰੀਫ਼ ਕਿਹਾ¢ ਇਸ ਦੇ ਨਾਲ ਹੀ ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਨਿਰੰਜਨ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਦੇ ਹੱਥਾਂ ਨਾਲ ਤਿਆਰ ਕੀਤੇ ਸੂਟ, ਜਿਨ੍ਹਾਂ ਉੱਪਰ ਹੱਥ ਦੀ ਖ਼ੂਬਸੂਰਤ ਕਢਾਈ ਅਤੇ ਪੇਂਟ ਵਰਕ ਕੀਤਾ ਗਿਆ, ਹੱਥ ਨਾਲ ਬਣਾਏ ਬੈਗ, ਕੁਸ਼ਨ, ਗਹਿਣੇ, ਮੋਮਬਤੀਆਂ , ਪੇਂਟਿੰਗ , ਸਿਰਹਾਣੇ ਅਤੇ ਇਸ ਤੋਂ ਬਿਨਾਂ ਕਰੋਸ਼ੀਏ ਨਾਲ ਬਣਾਈਆਂ ਖ਼ੂਬਸੂਰਤ ਵਸਤਾਂ ਕਾਬੀਲੇ ਤਾਰੀਫ਼ ਸਨ¢ ਫ਼ੈਸ਼ਨ ਵਿਭਾਗ ਦੀ ਮੁਖੀ ਦੀਕਸ਼ਾ ਸਿੰਧਵਾਨੀ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਹੁਨਰਮੰਦ ਬਣਾਉਣ ਲਈ ਪ੍ਰਤੀਬੱਧ ਹਾਂ | ਉਨ੍ਹਾਂ ਕਿਹਾ ਕਿ ਬੱਚੇ ਹੁਨਰਮੰਦ ਬਣ ਕੇ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਹੋ ਜਾਂਦੇ ਹਨ¢ ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀ ਬਹੁਤ ਮਿਹਨਤੀ ਹਨ, ਇਨ੍ਹਾਂ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਨਿਰਦੇਸ਼ ਦੀ ਜ਼ਰੂਰਤ ਹੈ¢ ਮਾਤਾ ਹਰਦੇਈ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਵੀ ਪ੍ਰਦਰਸ਼ਨੀ ਦੇਖਣ ਲਈ ਆਏ¢ ਰਿਸੋਰਸ ਪਰਸਨ ਹੇਮ ਲਤਾ ਦਾ ਇਸ ਪ੍ਰਦਰਸ਼ਨੀ 'ਚ ਵਿਸ਼ੇਸ਼ ਯੋਗਦਾਨ ਰਿਹਾ¢ ਬੱਚਿਆਂ ਵਲੋਂ ਖਾਣ ਪੀਣ ਦੀਆਂ ਲਗਾਈਆਂ ਸਟਾਲਾਂ ਨੇ ਇਸ ਪ੍ਰਦਰਸ਼ਨੀ ਨੂੰ ਇੱਕ ਨਵਾਂ ਰੰਗ ਦਿੱਤਾ¢
Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਮਿੰਦਰ ਕੌਰ ਘੁਡਾਣੀ ਕਲਾਂ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸੰਮਤੀ ਜ਼ੋਨ ਡੇਹਲੋਂ ਲਈ ਸਰਬਸੰਮਤੀ ਨਾਲ ਸਾਬੀ ਜਰਖੜ ਚੇਅਰਮੈਨ ਤੇ ਬੀਬੀ ਮਨਜੀਤ ਕੌਰ ਵਾਈਸ ਚੇਅਰਪਰਸਨ ਬਣੇ ਸਰਕਾਰ ਵਲੋ...
Ad Position 24