ਰਾੜਾ ਸਾਹਿਬ, 6 ਮਾਰਚ (ਪ੍ਰੀਤਮ ਸਿੰਘ ਮੁਕੰਦਪੁਰੀ)-ਇੱਥੋਂ ਨੇੜਲੇ ਪਿੰਡ ਘੁਡਾਣੀ ਕਲਾਂ ਦੇ ਗੁਰਦੁਆਰਾ ਸ਼੍ਰੀ ਨਿੰਮ੍ਹਸਰ ਸਾਹਿਬ ਵਿਖੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਪਰਮਜੀਤ ਕੌਰ ਅਤੇ ਸੀਨੀਅਰ ਕਾਂਗਰਸੀ ਆਗੂ ਜਗਜੀਤ ਸਿੰਘ ਦੀ ਮਾਤਾ ਹਰਮਿੰਦਰ ਕੌਰ (ਪਤਨੀ ਸਵ. ਗੁਰਬਚਨ ਸਿੰਘ ਸਾਬਕਾ ਸਰਪੰਚ, ਚੇਅਰਮੈਨ ਮਾਰਕੀਟ ਕਮੇਟੀ ਦੋਰਾਹਾ) ਦੇ ਨਮਿਤ ਰੱਖੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਦੇ ਕੀਰਤਨੀ ਜਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਇਸ ਸ਼ਰਧਾਂਜਲੀ ਸਮਾਗਮ ਵਿਚ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ | ਉੱਥੇ ਸਮਾਗਮ 'ਚ ਸ਼ਾਮਿਲ ਹੋਏ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਮਾਤਾ ਹਰਮਿੰਦਰ ਕੌਰ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ ਤੇ ਸਮਾਗਮ 'ਚ ਸ਼ਾਮਿਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ | ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵਲੋਂ ਸੋਗ ਸੰਦੇਸ਼ ਭੇਜੇ ਗਏ | ਇਸ ਮੌਕੇ ਵੇਰਕਾ ਮਿਲਕ ਪਲਾਂਟ ਲੁਧਿਆਣਾ ਚੇਅਰਮੈਨ ਹਰਮਿੰਦਰ ਸਿੰਘ ਸ਼ਿੰਦਾ ਘੁਡਾਣੀ, ਜਸਵੀਰ ਸਿੰਘ ਕੁੱਕੂ ਪ੍ਰਧਾਨ, ਕੁਲਦੀਪ ਕੌਰ, ਚਰਨਜੀਤ ਕੌਰ, ਹਰਜੀਤ ਕੌਰ, ਸੁਖਜੀਤ ਕੌਰ (ਪੁੱਤਰੀਆਂ), ਰੀਤਵਿੰਦਰ ਸਿੰਘ ਫੂਲਕਾ, ਦਰਸ਼ਨ ਸਿੰਘ, ਜੈ ਪਾਲ ਸਿੰਘ, ਚਰਨਕਮਲਪ੍ਰੀਤ ਸਿੰਘ, ਅਕਾਲੀ ਦਲ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਾਪਰਾਂ, ਡਾ. ਤਰਲੋਚਨ ਸਿੰਘ ਪਾਇਲ, ਸਾਬਕਾ ਚੇਅਰਮੈਨ ਹਰਿੰਦਰਪਾਲ ਸਿੰਘ ਹਨੀ, ਸਰਪੰਚ ਗੁਰਿੰਦਰ ਸਿੰਘ, ਡਾ. ਕੁਲਦੀਪ ਸਿੰਘ ਭਾਖੜੀ, ਮੁਕੇਸ਼ ਕੁਮਾਰ ਲਾਲੀ, ਸਵਰਨ ਸਿੰਘ ਟੈਂਗੀ ਯੂ. ਐੱਸ. ਏ., ਹਰਮੋਹਿੰਦਰ ਸਿੰਘ ਡੇਵੀ ਘਲੋਟੀ, ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਮਦਨੀਪੁਰ, ਸੁਖਬੀਰ ਸਿੰਘ ਮਦਨੀਪੁਰ, ਗਮਦੂਰ ਸਿੰਘ ਲਹਿਲ, ਅਮਰਜੀਤ ਸਿੰਘ ਕਾਕਾ, ਸੁਖਪਾਲ ਸਿੰਘ ਪਾਲੀ ਬਰਮਾਲੀਪੁਰ, ਮਨਦੀਪ ਸ਼ਰਮਾ, ਜਗਵੀਰ ਸਿੰਘ, ਰਬਨਦੀਪ ਸਿੰਘ, ਦਲਵੀਰ ਸਿੰਘ, ਕੁਲਵੀਰ ਸਿੰਘ, ਡਾ. ਰਵਿੰਦਰਪਾਲ ਸ਼ਰਮਾ ਪੰਜਾਬ ਇੰਚਾਰਜ ਕੇਂਦਰੀ ਮਾਨਵ ਅਧਿਕਾਰ ਸੰਗਠਨ, ਅਮਰੀਕ ਸਿੰਘ, ਦਰਬਾਰਾ ਸਿੰਘ, ਕਮਲਜੀਤ ਸਿੰਘ ਕਾਲਾ ਕਿਲ੍ਹਾ ਹਾਂਸ, ਭਾਗ ਸਿੰਘ ਘਲੋਟੀ ਆਦਿ ਤੋਂ ਇਲਾਵਾ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ |