12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਦੇ ਸੰਬੰਧ ਵਿਚ ਗੁ. ਸ਼੍ਰੀ ਦਮਦਮਾ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਵਿਖੇ ਸਮਾਗਮ

Ad Position 21
No active advertisement
ਅਜੀਤ ਡੈਸਕ 07-03-2026
• ਅੱਜ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਕੱਲ੍ਹ ਪਾਏ ਜਾਣਗੇ ਪਾਠਾਂ ਦੇ ਭੋਗ
ਰਾੜਾ ਸਾਹਿਬ, 6 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਇਤਿਹਾਸਿਕ ਪਿੰਡ ਘੁਡਾਣੀ ਕਲ੍ਹਾਂ ਵਿਖੇ 25 ਫੱਗਣ 1688 ਬਿਕਰਮੀ ਨੂੰ 6ਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਦੇ ਸੰਬੰਧ ਵਿਚ 4 ਮਾਰਚ 2026 ਤੋਂ ਸਮੂਹ ਨਗਰ ਨਿਵਾਸੀ ਤੇ ਐਨ. ਆਰ. ਆਈਜ. ਦੇ ਸਾਂਝੇ ਸਹਿਯੋਗ ਸਦਕਾ ਗੁ. ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਗੁ. ਸ਼੍ਰੀ ਦਮਦਮਾ ਸਾਹਿਬ ਵਿਖੇ ਰਾਤ ਦੇ ਸਮਾਗਮ ਚੱਲ ਰਹੇ ਹਨ | ਚੱਲ ਰਹੇ ਸਮਾਗਮਾਂ ਦੌਰਾਨ ਬੀਤੀ ਰਾਤ ਦੇ ਸਮਾਗਮਾਂ ਵਿਚ ਢਾਡੀ ਭਾਈ ਭੁਪਿੰਦਰ ਸਿੰਘ ਪਾਰਸ਼ਮਣੀ ਅਤੇ ਕਥਾ ਵਾਚਕ ਭਾਈ ਸੁਖਦੇਵ ਸਿੰਘ ਡੱਲਾ ਸਮੇਤ ਵੱਖ-ਵੱਖ ਪ੍ਰਸਿੱਧ ਢਾਡੀ ਜਥਿਆਂ ਵਲੋਂ ਸੰਗਤਾਂ ਗੁਰੂ ਇਤਿਹਾਸ ਨਾਲ ਜੋੜਿਆ ਗਿਆ | ਸਮਾਗਮਾਂ ਦੌਰਾਨ ਸੰਗਤਾਂ ਰੋਜ਼ਾਨਾ ਵੱਡੀ ਗਿਣਤੀ ਵਿਚ ਗੁ. ਸ਼੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ | ਜ਼ਿਕਰਯੋਗ ਹੈ ਕਿ ਪਿੰਡ ਘੁਡਾਣੀ ਕਲ੍ਹਾਂ ਵਿਖੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਗੁ. ਸ਼੍ਰੀ ਦਮਦਮਾ ਸਾਹਿਬ, ਗੁ. ਸ਼੍ਰੀ ਨਿੰਮਸਰ ਸਾਹਿਬ, ਗੁ. ਸ਼੍ਰੀ ਚੋਲਾ ਸਾਹਿਬ ਤੇ ਸ਼੍ਰੀ ਭੜੋਲਾ ਸਾਹਿਬ ਸੁਸ਼ੋਭਿਤ ਹਨ , ਜਿੱਥੇ ਗੁਰੂ ਸਾਹਿਬ ਜੀ ਦੀਆਂ ਵੱਖ-ਵੱਖ ਨਿਸ਼ਾਨੀਆਂ ਮੌਜੂਦ ਹੈ | ਜਾਣਕਾਰੀ ਅਨੁਸਾਰ ਅੱਜ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਮਦ ਨੂੰ ਮੁੱਖ ਰੱਖਦਿਆਂ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ | ਜਦਕਿ ਕੱਲ੍ਹ 8 ਮਾਰਚ 2026 ਨੂੰ ਆਰੰਭ ਕੀਤੇ ਪਾਠਾਂ ਦੇ ਭੋਗ ਪਾਏ ਜਾਣਗੇ | ਇਸ ਮੌਕੇ ਗੁ. ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਅਤੇ ਪਿੰਡ ਵਾਸੀ ਸਨ |
Ad Position 22
No active advertisement
ਪਿਛਲੀ ਖ਼ਬਰ ਹਜ਼ਾਰਾਂ ਮੁਲਾਜ਼ਮ ਤੇ ਪੈਨਸ਼ਨਰ 9 ਨੂੰ ਬਜਟ ਸੈਸ਼ਨ ਦੌਰਾਨ ਸਰਕਾਰ ਦਾ ਭਾਂਡਾ ਚੁਰਾਹੇ ਭੰਨਣਗੇ ਅਗਲੀ ਖ਼ਬਰ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਵਲੋਂ ਪ੍ਰਧਾਨ ਭਾਂਬਰੀ ਪ੍ਰਧਾਨਗੀ ਹੇਠ ਸੈਮੀਨਾਰ
Ad Position 24