ਖੰਨਾ, 6 ਮਾਰਚ (ਹਰਜਿੰਦਰ ਸਿੰਘ ਲਾਲ)-ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਪੰਜਾਬ ਵਲੋਂ ਪ੍ਰਧਾਨ ਹਰੀਸ਼ ਭਾਂਬਰੀ ਪ੍ਰਧਾਨਗੀ ਹੇਠ ਐਸੋਸੀਏਸ਼ਨ ਦੀ ਮੈਂਬਰ ਨਿਸ਼ਾ ਮਿਸ਼ਰਾ ਦੀ ਅਗਵਾਈ 'ਚ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਐਡਵੋਕੇਟ ਰਾਘਵ ਸੂਦ ਵਲੋਂ ਜਿੱਥੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਗਿਆ | ਐਸੋਸੀਏਸ਼ਨ ਵਲੋਂ ਲੋਕਾਂ ਦੀਆਂ ਕੁੱਝ ਸਮੱਸਿਆਵਾਂ ਦਾ ਨਿਪਟਾਰਾ ਮੌਕੇ 'ਤੇ ਹੀ ਕਰਵਾਇਆ ਗਿਆ | ਐਸੋਸੀਏਸ਼ਨ ਦੇ ਮੈਂਬਰ ਗੋਲਡੀ ਭਾਂਬਰੀ ਨੇ ਕਿਹਾ ਕਿ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਵਲੋਂ ਅਜਿਹੇ ਸੈਮੀਨਾਰ ਹੋਰ ਵੀ ਕਰਵਾਏ ਜਾਣਗੇ | ਇਸ ਮੌਕੇ 'ਤੇ ਗੁਰਦੀਪ ਸਿੰਘ ਦੀਪੂ ਵੀ ਹਾਜ਼ਰ ਸਨ |