21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਲਿਟਲ ਸਟਾਰ ਮੈਥਸ ਉਲੰਪੀਆਡ ਮੁਕਾਬਲਾ

Ad Position 21
No active advertisement
ਅਜੀਤ ਡੈਸਕ 09-03-2026
ਡੇਹਲੋਂ, 8 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)- ਪੈਰਾਗੌਨ ਇੰਟਰਨੈਸ਼ਨਲ ਸਕੂਲ, ਨੰਗਲ ਵਲੋਂ ਨੰਨੇ ਵਿਦਿਆਰਥੀਆਂ ਲਈ ਲਿਟਲ ਸਟਾਰ ਮੈਥਸ ਉਲੰਪਿਆਡ ਦਾ ਆਯੋਜਨ ਸਕੂਲ ਵਿਖੇ ਕਰਵਾਇਆ ਗਿਆ | ਇਸ ਮੁਕਾਬਲੇ ਦਾ ਮੁੱਖ ਉਦੇਸ਼ ਬੱਚਿਆਂ ਵਿਚ ਗਣਿਤ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਉਨ੍ਹਾਂ ਦੀ ਸੋਚਣ ਸਮਝਣ ਦੀ ਸਮਰਥਾ ਨੂੰ ਵਿਕਸਿਤ ਕਰਨਾ ਸੀ | ਓਲੰਪਿਆਡ ਵਿਚ ਕੇ.ਜੀ.-1 ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੁੱਲ 58 ਵਿਦਿਆਰਥੀਆਂ ਨੇ ਇਸ ਵਿੱਚ ਹਿੱਸਾ ਲਿਆ | ਓਲੰਪਿਆਡ ਦੇ ਨਤੀਜੇ 7 ਮਾਰਚ ਨੂੰ ਘੋਸ਼ਿਤ ਕੀਤੇ ਗਏ | ਨਤੀਜਿਆਂ ਅਨੁਸਾਰ 25 ਵਿਦਿਆਰਥੀਆਂ ਨੇ ਸੋਨੇ ਦੇ ਤਗਮੇ, 8 ਵਿਦਿਆਰਥੀਆਂ ਨੇ ਚਾਂਦੀ ਦੇ ਤਗਮੇ ਤੇ 6 ਵਿਦਿਆਰਥੀਆਂ ਨੇ ਕਾਂਸੀ ਦੇ ਤਗਮੇ ਹਾਸਲ ਕੀਤੇ | ਸਾਰੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਮੋਮੀ ਰੰਗ ਦੇ ਕੇ ਸਨਮਾਨਿਤ ਕੀਤਾ ਗਿਆ | ਇਹ ਕਾਰਜਕ੍ਰਮ ਵਿੰਗ ਇੰਚਾਰਜ ਹਰਮੀਤ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਦਕਿ ਓਲੰਪਿਆਡ ਦੇ ਇੰਚਾਰਜ ਰੁਚੀ ਤੇ ਕਮਲਜੀਤ ਸਨ | ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕਲਾਸ ਅਧਿਆਪਕਾਵਾਂ ਲਵਜੀਤ ਕੌਰ (ਕੇ. ਜੀ.-1 ਡਾਇਮੰਡ), ਆਰਤੀ (ਕੇ. ਜੀ.-1 ਪਰਲ) ਤੇ ਹਰਪ੍ਰੀਤ ਕੌਰ (ਕੇ. ਜੀ.-1 ਰੂਬੀ) ਵਲੋਂ ਤਿਆਰ ਕੀਤਾ ਗਿਆ | ਜੇਤੂਆਂ ਨੂੰ ਸਨਮਾਨ ਦੇਣ ਸਮੇਂ ਚੇਅਰਪਰਸਨ ਸੁਮਨ ਸੋਫਤ ਤੇ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਵਿਚ ਆਤਮਵਿਸ਼ਵਾਸ ਤੇ ਸਿੱਖਣ ਦੀ ਰੁਚੀ ਨੂੰ ਵਧਾਉਂਦੇ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਬਾਗ ਵਿਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਜਥੇ. ਖੱਟੜਾ ਨੇ ਗੁਰਦੁਆਰਾ ਸਾਹਿਬ ਬੀਪੁਰ ਤੇ ਉੱਚਾ ਭਾਦਲਾ ਦੀਆਂ ਕਮੇਟੀਆਂ ਨੂੰ 25-25 ਹਜ਼ਾਰ ਦੇ ਚੈੱਕ ਕੀਤੇ ਭੇਟ
Ad Position 24