ਸਰਕਲ ਪ੍ਰਧਾਨ ਇੰਜੀ. ਜਸਬੀਰ ਸਿੰਘ ਦੀ ਅਗਵਾਈ ਹੇਠ ਸਰਕਲ ਖੰਨਾ ਦੀ ਮੀਟਿੰਗ
ਅਜੀਤ ਡੈਸਕ
09-03-2026
ਮੀਟਿੰਗ ਵਿੱਚ ਖ਼ਾਸ ਤੌਰ 'ਤੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਇੰਜੀ. ਦੇਵਿੰਦਰ ਸਿੰਘ, ਸੈਂਟਰਲ ਜ਼ੋਨ ਦੇ ਸਾਬਕਾ ਪ੍ਰਧਾਨ ਇੰਜੀ. ਚਰਨ ਸਿੰਘ ਅਤੇ ਇੰਜੀ ਬਲਦੇਵ ਸਿੰਘ ਹਾਜ਼ਰ ਰਹੇ | ਇਸ ਦੌਰਾਨ ਇੰਜੀ. ਜਸਪਾਲ ਸਿੰਘ, ਇੰਜੀ. ਰੁਪਿੰਦਰ ਸੁਰਜਨ (ਫਾਈਨੈਂਸ ਸਕੱਤਰ), ਇੰਜੀ. ਪਰਮਿੰਦਰ ਸਿੰਘ, ਇੰਜੀ. ਰਜਿੰਦਰ ਸਿੰਘ (ਪ੍ਰੋਟੈਕਸ਼ਨ), ਇੰਜੀ. ਅਵਤਾਰ ਸਿੰਘ ਮੰਡੀ ਗੋਬਿੰਦਗੜ੍ਹ, ਇੰਜੀ. ਅਵਤਾਰ ਸਿੰਘ ਸਟੋਰ ਆਦਿ ਨੇ ਸੰਬੋਧਨ ਕਰਦੇ ਹੋਏ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕੀਤੀ |
ਸਭ ਮੈਂਬਰਾਂ ਨੇ ਇੱਕਸੁਰ ਹੋ ਕੇ ਕਿਹਾ ਕਿ ਖੰਨਾ ਸਰਕਲ ਦੇ ਸਾਰੇ ਮੈਂਬਰ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਦਬਾਉਂਦੀ ਨੀਤੀਆਂ ਦੇ ਖ਼ਿਲਾਫ਼ ਇੱਕਜੁੱਟ ਹਨ ਅਤੇ 17 ਮਾਰਚ ਦੀ ਚੇਤਨਾ ਰੈਲੀ ਨੂੰ ਕਾਮਯਾਬ ਬਣਾਇਆ ਜਾਵੇਗਾ | ਇਸ ਮੌਕੇ 'ਤੇ ਤਿੰਨ ਨਵੇਂ ਮੈਂਬਰਾਂ ਇੰਜੀ. ਗਗਨਦੀਪ ਸਿੰਘ, ਇੰਜੀ. ਦੇਵਿੰਦਰ ਸਿੰਘ ਅਤੇ ਇੰਜੀ. ਪ੍ਰਦੀਪ ਸਿੰਘ ਨੇ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਵਿੱਚ ਸ਼ਾਮਲ ਹੋਏ |