21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 09-03-2026
ਖੰਨਾ, 8 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਰਿਟਾਇਰਡ ਪੁਲਿਸ ਕਰਮਚਾਰੀਆਂ ਦੀ ਸੰਸਥਾ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੇ ਜਨਰਲ ਸਕੱਤਰ ਇੰਸਪੈਕਟਰ ਜਸਵਿੰਦਰ ਸਿੰਘ ਜਨਰਲ ਸਕੱਤਰ ਨੇ ਦੱਸਿਆ ਕਿ ਸੰਸਥਾ ਦੀ ਮੀਟਿੰਗ ਸਤਨਾਮ ਸਿੰਘ ਬੈਂਸ ਰਿਟਾ. ਐਸ. ਪੀ. ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਮੁਲਾਜ਼ਮਾਂ/ ਪੈਨਸ਼ਨਰਾਂ ਦਾ ਪੈਡਿੰਗ 16 ਪ੍ਰਤੀਸ਼ਤ ਡੀ. ਏ. ਦੀਆਂ ਕਿਸ਼ਤਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ 6ਵੇਂ ਪੇ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ ਅਤੇ ਪੰਜਾਬ ਭਰ ਦੀਆਂ ਸਮੂਹ ਮੁਲਾਜ਼ਮ ਅਤੇ ਪੈਨਸ਼ਨਜ਼ ਜਥੇਬੰਦੀਆਂ ਜੋ ਪ੍ਰੋਗਰਾਮ ਦੇਣਗੀਆਂ ਉਨ੍ਹਾਂ ਦੀ ਹਮਾਇਤ ਕੀਤੀ ਜਾਵੇਗੀ | ਜੇਕਰ ਪੰਜਾਬ ਸਰਕਾਰ ਉਪਰੋਕਤ ਦੀਆਂ ਵਿਧਾਨ ਸਭਾ ਇਸ ਬਜਟ ਸੈਸ਼ਨ ਵਿਚ ਗੌਰ ਨਹੀਂ ਕਰਦੀ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ | ਇਸ ਮੌਕੇ ਰਿਟਾ. ਇੰਸਪੈਕਟਰ ਜਸਵੀਰ ਸਿੰਘ ਤੇ ਰਿਟਾ. ਏ. ਐਸ. ਆਈ. ਕੇਵਲ ਸਿੰਘ ਤੇ ਰਿਟਾ. ਏ. ਐਸ. ਆਈ. ਦਰਸ਼ਨ ਸਿੰਘ ਨਾਗਰਾ ਸੰਸਥਾ ਦੇ ਨਵੇਂ ਮੈਂਬਰ ਬਣੇ, ਜਿਨ੍ਹਾਂ ਦਾ ਮੈਂਬਰ ਬਣਨ 'ਤੇ ਸਵਾਗਤ ਕੀਤਾ ਗਿਆ | ਇਸ ਮੌਕੇ ਪਰਮਜੀਤ ਸਿੰਘ ਰਿਟਾ. ਡੀ. ਐਸ. ਪੀ., ਚਰਨਜੀਤ ਸਿੰਘ, ਗੁਰਦੀਪ ਸਿੰਘ ਬੌਂਦਲੀ, ਜਸਵਿੰਦਰ ਸਿੰਘ ਰਾਣੋ, ਸ਼ਿਵ ਕੁਮਾਰ, ਰਾਮ ਮੂਰਤੀ, ਕੁਲਦੀਪ ਸਿੰਘ ਬੈਗੋਵਾਲ, ਗੁਰਮੇਜ ਸਿੰਘ, ਪਾਲਾ ਦਹੇੜੂ, ਜੈ ਸਿੰਘ, ਬਾਰਾ ਸਿੰਘ, ਇੰਦਰਜੀਤ ਸਿੰਘ, ਰਣਜੀਤ ਸਿੰਘ, ਸਤਪਾਲ ਸਿੰਘ, ਜਸਪਾਲ ਸਿੰਘ, ਬੰਤ ਸਿੰਘ, ਬਲਵੀਰ ਸਿੰਘ ਰਸੂਲੜਾ, ਮਲਕੀਤ ਸਿੰਘ ਜਲਾਜਣ, ਦਰਸ਼ਨ ਸਿੰਘ, ਮੋਹਣ ਸਿੰਘ, ਹਰਿੰਦਰ ਸਿੰਘ, ਕ੍ਰਿਪਾਲ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੋਲਰ ਵਲੋਂ ਘਰਾਂ ਲਈ ਸੋਲਰ ਲਗਵਾਉਣ ਦੀ ਸੁਵਿਧਾ, ਬਿਜਲੀ ਦੇ ਬਿੰਲ ਤੋਂ ਮਿਲੇਗੀ ਰਾਹਤ- ਦਿਉਲ ਅਗਲੀ ਖ਼ਬਰ ਸੇਹ ਪਿੰਡ ਦੇ ਸਰਪੰਚ ਜਗਰੂਪ ਸਿੰਘ ਵਲੋਂ ਸਰਕਾਰੀ ਹਾਈ ਸਕੂਲ, ਸੇਹ ਦੀ ਮੇਨ ਰਾਹਦਾਰੀ ਦਾ ਉਦਘਾਟਨ
Ad Position 24