21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਸੋਲਰ ਵਲੋਂ ਘਰਾਂ ਲਈ ਸੋਲਰ ਲਗਵਾਉਣ ਦੀ ਸੁਵਿਧਾ, ਬਿਜਲੀ ਦੇ ਬਿੰਲ ਤੋਂ ਮਿਲੇਗੀ ਰਾਹਤ- ਦਿਉਲ

Ad Position 21
No active advertisement
ਅਜੀਤ ਡੈਸਕ 09-03-2026
ਭੂੰਦੜੀ, 8 ਮਾਰਚ (ਕੁਲਦੀਪ ਸਿੰਘ ਮਾਨ)-ਵੱਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਸਤੀ ਅਤੇ ਪਰਿਆਵਰਣ-ਮਿੱਤਰ ਊਰਜਾ ਮੁਹੱਈਆ ਕਰਵਾਉਣ ਲਈ ਪੰਜਾਬ ਸੋਲਰ ਵਲੋਂ ਘਰਾਂ ਵਿਚ ਸੋਲਰ ਸਿਸਟਮ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਸੰਸਥਾ ਦੇ ਪ੍ਰਬੰਧਕ ਐੱਮ.ਡੀ. ਸਿਕੰਦਰ ਸਿੰਘ ਦਿਉਲ ਭੂੰਦੜੀ ਨੇ ਦੱਸਿਆ ਕਿ ਸੋਲਰ ਸਿਸਟਮ ਲਗਵਾਉਣ ਨਾਲ ਲੋਕ ਬਿਜਲੀ ਦੇ ਭਾਰੀ ਬਿੱਲ ਤੋਂ ਬਚ ਸਕਦੇ ਹਨ ਅਤੇ ਆਪਣੀ ਬਿਜਲੀ ਆਪ ਤਿਆਰ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਗਾਹਕਾਂ ਨੂੰ ਨੈੱਟ ਮੀਟਰਿੰਗ ਦੀ ਸੁਵਿਧਾ, 25 ਸਾਲ ਦੀ ਵਾਰੰਟੀ ਅਤੇ ਪੂਰੀ ਛੱਤ ਉੱਤੇ ਵੀ ਸੋਲਰ ਸਿਸਟਮ ਲਗਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਸ ਦੇ ਨਾਲ ਹੀ ਗਾਹਕਾਂ ਨੂੰ 24 ਘੰਟੇ ਕਸਟਮਰ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੋਲਰ ਊਰਜਾ ਦੀ ਵਰਤੋਂ ਨਾਲ ਨਾ ਸਿਰਫ਼ ਬਿਜਲੀ ਦੇ ਖਰਚੇ ਘੱਟਦੇ ਹਨ, ਸਗੋਂ ਪਰਿਆਵਰਣ ਦੀ ਸੁਰੱਖਿਆ ਵਿਚ ਵੀ ਵੱਡਾ ਯੋਗਦਾਨ ਪੈਂਦਾ ਹੈ | ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਸੋਲਰ ਊਰਜਾ ਅਪਣਾਉਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇ. ਡੀ. ਵੈਦ ਨੇ ਪੰਜਾਬ ਸਰਕਾਰ ਵਲੋਂ ਪੇਸ਼ ਬਜਟ ਨੂੰ ਪੂਰਨ ਤੌਰ 'ਤੇ ਬੋਗਸ ਕਰਾਰ ਦਿੱਤਾ ਅਗਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਖੰਨਾ ਦੀ ਮੀਟਿੰਗ
Ad Position 24