21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕੇ. ਡੀ. ਵੈਦ ਨੇ ਪੰਜਾਬ ਸਰਕਾਰ ਵਲੋਂ ਪੇਸ਼ ਬਜਟ ਨੂੰ ਪੂਰਨ ਤੌਰ 'ਤੇ ਬੋਗਸ ਕਰਾਰ ਦਿੱਤਾ

Ad Position 21
No active advertisement
ਅਜੀਤ ਡੈਸਕ 09-03-2026
ਡੇਹਲੋਂ, 8 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਅੱਜ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ 'ਤੇ ਪ੍ਰਤੀਕਰਮ ਕਰਦਿਆਂ ਹਲਕਾ ਗਿੱਲ ਦੇ ਸਾਬਕਾ ਕਾਂਗਰਸ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਨੇ ਬਜਟ ਨੂੰ ਪੂਰਨ ਬੋਗਸ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੀ ਸੁੱਤੀ ਹੋਈ ਪੰਜਾਬ ਸਰਕਾਰ ਨੇ ਅੱਜ ਜੋ ਬਜਟ ਵਿਚ ਇਕ ਹਜ਼ਾਰ ਰੁਪਏ ਬੀਬੀਆਂ ਨੂੰ ਦੇਣ ਦਾ ਜੋ ਲਾਰਾ ਲਾਇਆ ਹੈ, ਉਹ ਇੱਕ ਚੋਣ ਸਟੰਟ ਹੈ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦਾ ਜੋ 48000 ਬਣਦਾ ਹੈ, ਉਹ ਵੀ ਪੰਜਾਬ ਸਰਕਾਰ ਨੂੰ ਪਹਿਲਾਂ ਦੇਣਾ ਚਾਹੀਦਾ ਸੀ | ਪਰ ਪੰਜਾਬ ਸਰਕਾਰ ਨੇ ਮੁੜ ਸੱਤਾ ਵਿਚ ਆਉਣ ਦੇ ਲਈ ਲਾਲਚ ਦੇ ਕੇ ਬੀਬੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ | ਉਨ੍ਹਾਂ ਕਿਹਾ ਕਿ ਪ੍ਰੰਤੂ ਪੰਜਾਬ ਦੀਆਂ ਬੀਬੀਆਂ ਬਹੁਤ ਸਿਆਣੀਆਂ ਹਨ, ਉਹ ਇਸ ਲਾਲਚ ਵਿਚ ਨਹੀਂ ਆਉਣਗੀਆਂ ਕਿਉਂਕਿ ਪੰਜਾਬ ਦੀਆਂ ਬੀਬੀਆਂ ਸਮੇਤ ਸਮੂਹ ਵੋਟਰ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਲਿਆਉਣ ਲਈ ਤਤਪਰ ਹਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਿੰਡ ਘੁਡਾਣੀ ਕਲਾਂ ਵਿਖੇ ਚੱਲ ਰਹੇ ਸਮਾਗਮ ਸਮਾਪਤ ਅਗਲੀ ਖ਼ਬਰ ਪੰਜਾਬ ਸੋਲਰ ਵਲੋਂ ਘਰਾਂ ਲਈ ਸੋਲਰ ਲਗਵਾਉਣ ਦੀ ਸੁਵਿਧਾ, ਬਿਜਲੀ ਦੇ ਬਿੰਲ ਤੋਂ ਮਿਲੇਗੀ ਰਾਹਤ- ਦਿਉਲ
Ad Position 24