22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 4 ਸ਼ਖ਼ਸੀਅਤਾਂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 09-03-2026
ਮਾਛੀਵਾੜਾ ਸਾਹਿਬ, 8 ਮਾਰਚ (ਮਨੋਜ ਕੁਮਾਰ)-ਸਥਾਨਕ ਮਾਸਟਰ ਮਾਈਾਡ ਬਿਊਟੀ ਅਕੈਡਮੀ ਵਲੋਂ ਕਮਲਜੀਤ ਕੌਰ ਦੀ ਅਗਵਾਈ 'ਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਇਲਾਕੇ ਦੀਆਂ ਚਾਰ ਨਾਮਵਰ ਅÏਰਤ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਮੈਂਬਰ ਅੰਮਿ੍ਤ ਪੁਰੀ, ਉੱਘੀ ਅਦਾਕਾਰਾ ਕਮਲਜੀਤ ਕੌਰ ਸੋਨਾ, ਸਰਪੰਚ ਪਰਮਜੀਤ ਕੌਰ ਸੈਣੀ ਅਤੇ ਹੈੱਡ ਕਾਂਸਟੇਬਲ ਪੂਜਾ ਨੂੰ ਫੁਲਕਾਰੀ ਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ | ਆਪਣੇ ਸੰਬੋਧਨ 'ਚ ਬੋਲਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਮੈਂਬਰ ਅੰਮਿ੍ਤ ਪੁਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਨਾਰੀ ਸ਼ਕਤੀ, ਹਿੰਮਤ ਅਤੇ ਸਨਮਾਨ ਦਾ ਪ੍ਰਤੀਕ ਹੈ | ਇਸ ਮੌਕੇ ਸ਼ਿਵ ਕੁਮਾਰ ਸ਼ਿਵਲੀ, ਰੰਗਕਰਮੀ ਰਾਜਵਿੰਦਰ ਸਮਰਾਲਾ, ਹਰਬੰਸ ਲਾਲ ਚਾਨਣਾ, ਸਰਬਜੀਤ ਸਿੰਘ ਲੌਂਗੀਆ, ਅੰਮਿ੍ਤਪਾਲ ਸਮਰਾਲਾ, ਮੁਹੰਮਦ ਅਲੀ, ਦੀਪ ਸਰ, ਜੋਤੀ ਰਾਣੀ, ਸੁਮਨਜੀਤ ਕੌਰ, ਨੇਹਾ ਕੌਰ, ਮਨਪ੍ਰੀਤ ਕੌਰ, ਅਦਾਕਾਰ ਉਦੈਵੀਰ, ਕੁਨਾਲ ਅਭੈਜੀਤ, ਵੰਸ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਰਾਲਾ 'ਚ ਪੰਜਾਬੀ ਦੇ ਉੱਘੇ ਗਲਪਕਾਰ ਅਵਤਾਰ ਬਿਲਿੰਗ ਦਾ ਲੇਖਕਾਂ ਸੰਗ ਰੂਬਰੂ ਅਗਲੀ ਖ਼ਬਰ ਯੂਨਾਈਟਿਡ ਇਮੀਗੇ੍ਰਸ਼ਨ ਰਾਹੀਂ ਆਈਲਟਸ 'ਚੋਂ ਹਾਸਿਲ ਕੀਤੇ 7 ਬੈਂਡ
Ad Position 24