22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਮਰਾਲਾ 'ਚ ਪੰਜਾਬੀ ਦੇ ਉੱਘੇ ਗਲਪਕਾਰ ਅਵਤਾਰ ਬਿਲਿੰਗ ਦਾ ਲੇਖਕਾਂ ਸੰਗ ਰੂਬਰੂ

Ad Position 21
No active advertisement
ਅਜੀਤ ਡੈਸਕ 09-03-2026
ਸਮਰਾਲਾ, 8 ਮਾਰਚ (ਗੋਪਾਲ ਸੋਫਤ)-ਲੇਖਕ ਮੰਚ ਸਮਰਾਲਾ ਦੁਆਰਾ ਅੱਜ ਅਮਰੀਕਾ ਵਿਚ ਵੱਸਦੇ ਪੰਜਾਬੀ ਭਾਸ਼ਾ ਦੇ ਉੱਘੇ ਗਲਪਕਾਰ ਅਵਤਾਰ ਸਿੰਘ ਬਿਲਿੰਗ ਨਾਲ ਰੂਬਰੂ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਲੇਖਕ ਅਵਤਾਰ ਬਿਲਿੰਗ ਦੇ ਰਚਨਾ ਸੰਸਾਰ ਬਾਰੇ ਵਿਸਥਾਰ ਸਹਿਤ ਵਿਚਾਰ ਵਟਾਂਦਰਾ ਹੋਇਆ | ਮੰਚ ਦੇ ਸਰਪ੍ਰਸਤ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਅਵਤਾਰ ਬਿਲਿੰਗ ਦੇ ਸਾਹਿਤ ਬਾਰੇ ਵਿਸ਼ੇਸ਼ ਚਾਨਣਾ ਪਾਇਆ | ਢਾਹਾਂ ਪੁਰਸਕਾਰ ਸਮੇਤ ਹੋਰ ਬਹੁਤ ਸਾਰੇ ਸਨਮਾਨਾਂ ਨਾਲ ਸਨਮਾਨਿਤ ਲੇਖਕ ਅਵਤਾਰ ਬਿਲਿੰਗ ਨੇ ਆਪਣੀ ਸਾਹਿਤ ਯਾਤਰਾ ਬਾਰੇ ਪੰਜਾਬ ਦੀ ਪੇਂਡੂ ਸਭਿਅਤਾ, ਉਨ੍ਹਾਂ ਦੇ ਕਾਰ ਵਿਹਾਰ ਅਤੇ ਰਸਮੋ ਰਿਵਾਜ ਬਾਰੇ ਆਪਣੇ ਸਾਹਿਤ ਵਿਚ ਬਿਆਨ ਕੀਤੇ ਕਥਾ ਰਸ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬ ਨੇ ਬੀਤੇ 60-70 ਸਾਲਾਂ ਦੇ ਅਰਸੇ ਦੌਰਾਨ ਬਹੁਤ ਤਬਦੀਲੀਆਂ ਅਤੇ ਲਹਿਰਾਂ ਦਾ ਦੌਰ ਦੇਖਿਆ ਹੈ | ਪੰਜਾਬ ਵਿਚ ਆਧੁਨਿਕਤਾ ਦੀ ਹਨੇਰੀ ਨੇ ਆਮ ਜਨ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ | ਕਰਜ਼ਾ ਲੈ ਕੇ ਵਿਆਹ, ਵੱਡੀਆਂ ਇਮਾਰਤਾਂ ਅਤੇ ਕਾਰਾਂ ਨੇ ਕਿਰਸਾਨੀ ਨੂੰ ਬੁਰੀ ਤਰਾਂ ਵਲੂੰਧਰਿਆ ਹੈ | ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਪੱਛਮੀ ਦੇਸ਼ਾਂ ਵਿਚ ਅਜਿਹੀ ਦਿਖਾਵੇ ਬਾਜ਼ੀ ਕੁੱਝ ਨਹੀਂ | ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਦੇ ਝਾਂਸੇ ਵਿਚ ਪੰਜਾਬ ਆਪਣੀ ਆਰਗੈਨਿਕ ਖੇਤੀ ਨੂੰ ਭੁੱਲ ਗਿਆ ਹੈ | ਉਨ੍ਹਾਂ ਕਿਹਾ ਕਿ ਅਮਰੀਕਾ ਦਾ ਕਿਸਾਨ ਸਰਕਾਰ ਦੀ ਮਦਦ ਨਾਲ ਖ਼ੁਸ਼ਹਾਲ ਹੈ, ਜਦਕਿ ਪੰਜਾਬ ਦਾ ਕਿਸਾਨ ਕਰਜ਼ ਵਿਚ ਡੁੱਬੀਆਂ ਖੁਦਕੁਸ਼ੀਆਂ ਕਰਨ 'ਤੇ ਆਮਾਦਾ ਹੈ | ਉਨ੍ਹਾਂ ਆਪਣੇ ਸਾਹਿਤ ਵਿਚ ਦੇਸ਼ ਦੀ ਕਿਸਾਨੀ ਦੀ ਦੁਰਦਸ਼ਾ ਬਿਆਨ ਕਰਦਿਆਂ ਕਿਹਾ ਕਿ ਕੋਈ ਅਪਣਾ ਦੇਸ਼ ਛੱਡ ਵਿਦੇਸ਼ਾਂ ਵਿਚ ਚੰਗੇ ਭਵਿੱਖ ਦੀ ਤਲਾਸ਼ ਵਿਚ ਨਹੀਂ ਜਾਂਦਾ, ਬੇਰੁਜ਼ਗਾਰੀ ਅਜਿਹਾ ਕਰਨ ਲਈ ਮਜਬੂਰ ਕਰਦੀ ਹੈ | ਉੱਚ ਸਿੱਖਿਆ ਪ੍ਰਾਪਤ ਵਿਦਿਆਰਥੀ ਨੂੰ ਉਸ ਦੀ ਯੋਗਤਾ ਮੁਤਾਬਿਕ ਨੌਕਰੀ ਨਹੀਂ ਮਿਲਦੀ, ਜਿਸ ਕਾਰਨ ਨੌਜਵਾਨਾਂ ਵਿਚ ਬੇਗਾਨਗੀ ਦਾ ਅਹਿਸਾਸ ਪੈਦਾ ਹੋ ਗਿਆ ਹੈ | ਇਸ ਦੇ ਨਾਲ ਹੀ ਪੰਜਾਬੀ ਸਭਿਅਤਾ ਪ੍ਰਤੀ ਮੋਹ ਵੀ ਭੰਗ ਹੋ ਗਿਆ ਹੈ | ਆਪਣੇ ਬੱਚਿਆਂ ਤੋਂ ਦੂਰ ਹੋਣ ਕਾਰਨ ਬਜ਼ੁਰਗ ਇਕਲਾਪਾ ਹੰਢਾ ਰਹੇ ਹਨ | ਇਸ ਤੋਂ ਪਹਿਲਾਂ ਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਆਏ ਲੇਖਕਾਂ ਦਾ ਸਵਾਗਤ ਕੀਤਾ | ਪ੍ਰਧਾਨਗੀ ਮੰਡਲ ਨੇ ਅਵਤਾਰ ਬਿਲਿੰਗ ਨੂੰ ਸਨਮਾਨਿਤ ਕੀਤਾ | ਅਵਤਾਰ ਬਿਲਿੰਗ ਨੇ ਆਪਣੀਆਂ ਪੁਸਤਕਾਂ ਦਾ ਸੈੱਟ ਮੰਚ ਨੂੰ ਭੇਂਟ ਕੀਤਾ | ਪ੍ਰਧਾਨਗੀ ਮੰਡਲ ਵਿਚ ਅਵਤਾਰ ਬਿਲਿੰਗ, ਸ਼ਾਇਰ ਰਾਮ ਕਮਾਲ ਮਹਿੰਦਰਾ, ਐੱਸ. ਨਸੀਮ, ਦਲਜੀਤ ਸ਼ਾਹੀ, ਕਹਾਣੀਕਾਰ ਮੁਖ਼ਤਿਆਰ ਸਿੰਘ ਅਤੇ ਜਗਦੀਸ਼ ਖੰਨਾ ਸਨ | ਸਮਾਗਮ ਦੌਰਾਨ ਹਾਜ਼ਰ ਸ਼ਾਇਰਾਂ ਜਿਨ੍ਹਾਂ ਵਿਚ ਮਲਕੀਤ ਸਿੰਘ, ਅਮਰਿੰਦਰ ਸੋਹਲ, ਦੀਪ ਦਿਲਬਰ, ਨਿਰੰਜਨ ਸੂਖਮ, ਕਰਮਜੀਤ ਆਜ਼ਾਦ, ਸ਼ਾਨ ਬਗ਼ਲੀ, ਅਵਤਾਰ ਓਟਾਲਾਂ ਨੇ ਆਪਣੇ ਕਲਾਮ ਪੇਸ਼ ਕੀਤੇ | ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮੁੱਖ ਤੌਰ 'ਤੇ ਲੋਕਨਾਥ ਸ਼ਰਮਾ, ਕਿਰਪਾਲ ਸਿੰਘ ਪੰਨੂ, ਹਰਜਿੰਦਰਪਾਲ ਸਿੰਘ ਅਤੇ ਕਰਮਜੀਤ ਬਾਸੀ ਆਦਿ ਸ਼ਾਮਲ ਸਨ | ਅਖੀਰ ਵਿਚ ਮੰਚ ਦੇ ਸਰਪ੍ਰਸਤ ਐਡਵੋਕੇਟ ਦਲਜੀਤ ਸ਼ਾਹੀ ਨੇ ਆਏ ਲੇਖਕਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਇਆ- ਡਾ. ਬੀਜਾ, ਕੂਹਲੀ ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 4 ਸ਼ਖ਼ਸੀਅਤਾਂ ਸਨਮਾਨਿਤ
Ad Position 24