22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਜਰਖੜ ਸਕੂਲ ਵਿਖੇ 13 ਲੱਖ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਬੈਂਕਿੰਗ ਲੈਬ ਦਾ ਨੀਂਹ ਪੱਥਰ ਰੱਖਿਆ

Ad Position 21
No active advertisement
ਅਜੀਤ ਡੈਸਕ 12-03-2026
ਡੇਹਲੋਂ, 11 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ੁਰੂ ਕੀਤੀ ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੀ ਸਰਪ੍ਰਸਤੀ ਹੇਠ ਸਿੱਖਿਆ ਵਿਭਾਗ ਵਲੋਂ ਸੀਨੀਅਰ ਸੈਕੰਡਰੀ ਸਕੂਲ ਜਰਖੜ ਵਿਖੇ ਨਵੀਂ ਬਣਨ ਵਾਲੀ ਬੈਂਕਿੰਗ ਲੈਬ ਲਈ 13 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ | ਇਸ ਨਵੇਂ ਬਣਨ ਵਾਲੇ ਬੈਂਕਿੰਗ ਲੈਬ ਦੀ ਇਮਾਰਤ ਦਾ ਅੱਜ ਬਾਬਾ ਹਰਪ੍ਰੀਤ ਸਿੰਘ ਨੇ ਅਰਦਾਸ ਕਰ ਕੇ ਮਹੂਰਤ ਕੀਤਾ ਗਿਆ | ਇਸ ਮੌਕੇ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ ਨੇ ਮਹੂਰਤ ਦੀ ਪਹਿਲੀ ਇੱਟ ਰੱਖਣ ਸਮੇਂ ਬੱਚਿਆਂ ਨੂੰ ਲੱਡੂ ਵੰਡਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੀ ਹੈ | ਸਿੱਖਿਆ ਕ੍ਰਾਂਤੀ ਦੀ ਘੜੀ ਦੇ ਤਹਿਤ ਜਰਖੜ ਸਕੂਲ ਵਿਖੇ ਨਵੇਂ ਬਣਨ ਵਾਲੀ ਬੈਂਕਿੰਗ ਲੈਬ ਨਾਲ ਜਿੱਥੇ ਸਕੂਲ ਦੇ ਸਮੂਹ ਬੱਚਿਆਂ ਨੂੰ ਗਰਾਸ ਰੂਟ ਉੱਤੇ ਬੈਂਕਿੰਗ ਦੇ ਕੰਮਾਂ ਦੀ ਜਾਣਕਾਰੀ ਅਤੇ ਹੋਰ ਤਕਨੀਕੀ ਗਿਆਨ ਮਿਲੇਗਾ, ਉੱਥੇ ਬੱਚੇ ਇਨ੍ਹਾਂ ਕਿੱਤਾ ਮੁਖੀ ਕੋਰਸਾਂ ਨੂੰ ਆਸਾਨੀ ਨਾਲ ਕਰ ਕੇ ਜ਼ਿੰਦਗੀ ਦੇ ਵਿਚ ਅੱਗੇ ਵਧਣ ਦਾ ਸੁਨਹਿਰੀ ਮੌਕਾ ਪ੍ਰਾਪਤ ਕਰ ਸਕਣਗੇ | ਅਜਿਹੇ ਤਕਨੀਕੀ ਗਿਆਨ ਨਾਲ ਬੱਚੇ ਭਵਿੱਖ ਵਿਚ ਆਸਾਨੀ ਨਾਲ ਰੋਜ਼ਗਾਰ ਹਾਸਲ ਕਰਨਗੇ |
ਉਨ੍ਹਾਂ ਆਖਿਆ ਜਰਖੜ ਸਕੂਲ ਪੂਰੇ ਪੰਜਾਬ ਵਿਚ ਇੱਕ ਨਮੂਨੇ ਦਾ ਸਕੂਲ ਬਣੇਗਾ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਦੇਵ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਲੈਕਚਰਾਰ ਡੀ. ਪੀ. ਈ. ਪਰਮਜੀਤ ਕੌਰ ਭੁੱਟਾ, ਲੈਬ ਦੇ ਇੰਚਾਰਜ ਵਿਸ਼ਵਪ੍ਰੀਤ ਕੌਰ, ਜਗਦੇਵ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ, ਜੱਗਾ ਸਿੰਘ ਜਰਖੜ, ਕੁਲਦੀਪ ਸਿੰਘ ਘਵੱਦੀ, ਸੋਮਾ ਸਿੰਘ ਰੋਮੀ ਸਮੇਤ ਸਕੂਲ ਦਾ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਕਾਲਜ ਖੰਨਾ ਦੇ ਕੈਮਿਸਟਰੀ ਵਿਭਾਗ ਨੇ ਸਾਲਾਨਾ ਕੁਇਜ਼ ਮੁਕਾਬਲਾ-2026 ਕਰਵਾਇਆ ਅਗਲੀ ਖ਼ਬਰ ਸਰਕਾਰੀ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24