27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਗੁਰੂ ਤੇਗ ਬਹਾਦਰ ਆਈ. ਐੱਮ. ਟੀ. ਦਾਖਾ ਦਾ ਬੀ.ਬੀ.ਏ, ਬੀ.ਐੱਸ.ਸੀ. ਫੈਸ਼ਨ ਡਿਜਾਇਨਿੰਗ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 13-03-2026
ਮੁੱਲਾਂਪੁਰ-ਦਾਖਾ, 12 ਮਾਰਚ (ਨਿਰਮਲ ਸਿੰਘ ਧਾਲੀਵਾਲ)-ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੁਆਰਾ ਐਲਾਨੇ ਨਤੀਜਿਆਂ ਸਮੇਂ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜ਼ਮੈਂਟ ਅਤੇ ਟੈਕਨਾਲੋਜੀ ਦਾਖਾ (ਲੁਧਿ:) ਦਾ ਬੀ.ਬੀ.ਏ ਪਹਿਲਾ ਸਮੈਸਟਰ ਅਤੇ ਬੀ.ਐੱਸ.ਸੀ ਫੈਸ਼ਨ ਡਿਜਾਇਨਿੰਗ ਦਾ ਨਤੀਜਾ 100 ਫ਼ੀਸਦੀ ਰਿਹਾ | ਆਈ.ਐੱਮ.ਟੀ. ਦਾਖਾ ਬੀ.ਬੀ.ਏ ਪਹਿਲਾ ਸਮੈਸਟਰ ਦੀ ਵਿਦਿਆਰਥਣ ਅਮਨਦੀਪ ਕੌਰ ਨੇ 8.80 ਐੱਸ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਪਹਿਲਾ, ਆਯੂਸ ਕੁਮਾਰ ਤੇ ਜਸਨਦੀਪ ਸਿੰਘ ਨੇ 8.12 ਐੱਸ.ਜੀ.ਪੀ.ਏ ਦੂਸਰਾ ਅਤੇ ਜਸਪ੍ਰੀਤ ਕੌਰ ਨੇ 8.04 ਐੱਸ.ਜੀ.ਪੀ.ਏ. ਨਾਲ ਤੀਸਰਾ ਸਥਾਨ ਲਿਆ | ਫੈਸ਼ਨ ਡਿਜ਼ਾਇਨਿੰਗ ਨਤੀਜੇ ਵਿਚ ਰੋਮੀ ਕੌਰ ਨੇ 9.44, ਰਵਿੰਦਰ ਕੌਰ ਨੇ 9.32, ਮਨਕੀਰਤ ਕੌਰ 9.24 ਐੱਸ.ਜੀ.ਪੀ.ਏ ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਲਿਆ | ਜ਼ਿਕਰਯੋਗ ਹੈ ਕਿ ਜੀ.ਟੀ.ਬੀ (ਆਈ.ਐੱਮ.ਟੀ) ਦਾਖਾ ਦੇ ਵਿਦਿਆਰਥੀਆਂ ਦਾ ਨਤੀਜਾ ਹਮੇਸ਼ਾਂ ਸ਼ਾਨਦਾਰ ਰਿਹਾ | ਯੂਨੀਵਰਸਿਟੀ ਪੱਧਰ 'ਤੇ ਮੱਲਾਂ ਮਾਰ ਰਹੇ ਦਾਖਾ ਕਾਲਜ ਵਿਚ ਰਾਸ਼ਟਰੀ-ਅੰਤਰਰਾਸ਼ਟਰੀ ਵਿਦਿਆਰਥੀ ਇਕ ਛੱਤ ਹੇਠ ਪੜ੍ਹਾਈ ਕਰ ਰਹੇ ਹਨ | ਕਾਲਜ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਸ਼ਤਾਬਦੀ ਮੌਕੇ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ ਸਮਾਗਮ <br/> ਅਗਲੀ ਖ਼ਬਰ ਅਜੀਤਸਰ ਸੀਨੀ. ਸੈਕੰ. ਸਕੂਲ ਵਿਚ ਅਧਿਆਪਕਾਂ ਦਾ ਕਰੀਅਰ ਐਂਡ ਗਾਈਡੈਂਸ ਕਾਊਾਸਲਿੰਗ ਸੈਸ਼ਨ ਕਰਵਾਇਆ
Ad Position 24