27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅਜੀਤਸਰ ਸੀਨੀ. ਸੈਕੰ. ਸਕੂਲ ਵਿਚ ਅਧਿਆਪਕਾਂ ਦਾ ਕਰੀਅਰ ਐਂਡ ਗਾਈਡੈਂਸ ਕਾਊਾਸਲਿੰਗ ਸੈਸ਼ਨ ਕਰਵਾਇਆ

Ad Position 21
No active advertisement
ਅਜੀਤ ਡੈਸਕ 13-03-2026
ਰਾਏਕੋਟ, 12 ਮਾਰਚ (ਸੁਸ਼ੀਲ)-ਸਥਾਨਕ ਪੀ.ਐੱਮ ਸ੍ਰੀ ਅਜੀਤਸਰ ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਵਿਖੇ ਕਰੀਅਰ ਐਂਡ ਗਾਈਡੈਂਸ ਕਾਊਸਲਿੰਗ ਗ੍ਰਾਂਟ ਵਿਚੋਂ ਵਿਦਿਆਰਥੀਆਂ ਨੂੰ ਅੱਜ ਦੇ ਸਮੇਂ ਦਾ ਹਾਣੀ ਬਣਾਉਣ ਲਈ ਸਮੂਹ ਅਧਿਆਪਕਾਂ ਦਾ ਇਕ ਆਈ ਓਪਨਰ ਸ਼ੈਸਨ ਕੈਰੀਅਰ ਐਂਡ ਗਾਈਡੈਂਸ ਕਾਊਾਸਲਿੰਗ 'ਤੇ ਹੋਇਆ ਜਿਸ ਵਿਚ ਮੈਡਮ ਪ੍ਰਤੀਕਾ ਸ਼ਰਮਾਂ ਜੋ ਕਿ ਡਰੀਮ ਸੈੱਟ ਦੇ ਫਾਊਾਡਰ ਅਤੇ ਜਿੰਨ੍ਹਾਂ ਦਾ ਲਗਭਗ 23 ਸਾਲਾਂ ਦਾ ਕੈਰੀਅਰ ਗਾਈਡੈਂਸ ਵਿਚ ਤਜਰਬਾ ਹੈ ਨੇ ਅਧਿਆਪਕਾਂ ਨੂੰ ਦੱਸਿਆ ਕਿ ਕਿਵੇਂ ਵਿਦਿਆਰਥੀਆਂ ਦੇ ਵਿਚ ਛੁਪੇ ਹੋਏ ਹੁਨਰ ਨੂੰ ਪਛਾਣਿਆ ਜਾਵੇ ਅਤੇ ਉਨ੍ਹਾ ਨੂੰ ਸਹੀ ਸੇਧ ਦਿੱਤੀ ਜਾਵੇ | ਉਨ੍ਹਾਂ ਆਪਣੇ ਸ਼ੈਸਨ ਵਿਚ ਇਹ ਵੀ ਦੱਸਿਆ ਕਿ ਚਾਹੇ ਕੋਈ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਹੀ ਕਿਉਂ ਨਾ ਹੋਵੇ, ਪਰ ਉਸ ਵਿਚ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ ਬਸ ਲੋੜ ਹੈ ਤਾਂ ਉਸ ਨੂੰ ਪਛਾਣ ਕੇ ਨਿਖਾਰਨ ਦੀ | ਸਾਰੇ ਹੀ ਅਧਿਆਪਕਾਂ ਨੇ ਬਹੁਤ ਹੀ ਦਿਲਚਸਪੀ ਨਾਲ ਇਹ ਸੈਸ਼ਨ ਸੁਣਿਆ | ਅੰਤ ਵਿਚ ਸਕੂਲ ਇੰਚਾਰਜ ਮੈਡਮ ਵਨਗੀਤ ਕੌਰ ਤੇ ਲੈਕਚਰਾਰ ਮੈਡਮ ਅਰਸ਼ਦੀਪ ਕੌਰ ਨੇ ਰਿਸੋਰਸ ਪਰਸਨ ਮੈਡਮ ਦਾ ਧੰਨਵਾਦ ਕੀਤਾ | ਇਸ ਮੌਕੇ ਮਨਜੀਤ ਸਿੰਘ, ਚਰਨਜੀਤ ਸਿੰਘ, ਸੰਦੀਪ ਵਾਲੀਆ, ਬਲਵਿੰਦਰ ਕੌਰ, ਗਗਨਦੀਪ ਕੌਰ, ਹਰਜੀਤ ਕੌਰ, ਸੁਨੀਤਾ ਅਰੋੜਾ, ਦੀਪਾ ਜੈਨ, ਗੁਰਪ੍ਰੀਤ ਕੌਰ, ਹਰਪ੍ਰੀਤ ਕੌਰ, ਅੰਚਲਾ ਰਾਣੀ, ਪਰਵਿੰਦਰ ਕੌਰ, ਗੁਰਵੀਰ ਕੌਰ, ਮੇਜਰ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਆਈ. ਐੱਮ. ਟੀ. ਦਾਖਾ ਦਾ ਬੀ.ਬੀ.ਏ, ਬੀ.ਐੱਸ.ਸੀ. ਫੈਸ਼ਨ ਡਿਜਾਇਨਿੰਗ ਵਿਦਿਆਰਥੀਆਂ ਦਾ ਯੂਨੀਵਰਸਿਟੀ ਨਤ... ਅਗਲੀ ਖ਼ਬਰ ਅੱਬੂਵਾਲ ਦੇ ਧਾਲੀਵਾਲ ਪਾਰਕ ਲਈ ਐੱਨ. ਆਰ. ਆਈ. ਪਰਿਵਾਰ ਨੇ ਓਪਨ ਜਿੰਮ ਦੀ ਸੇਵਾ ਕਰਵਾਈ
Ad Position 24