27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਅੱਬੂਵਾਲ ਦੇ ਧਾਲੀਵਾਲ ਪਾਰਕ ਲਈ ਐੱਨ. ਆਰ. ਆਈ. ਪਰਿਵਾਰ ਨੇ ਓਪਨ ਜਿੰਮ ਦੀ ਸੇਵਾ ਕਰਵਾਈ

Ad Position 21
No active advertisement
ਅਜੀਤ ਡੈਸਕ 13-03-2026
ਗੁਰੂਸਰ ਸੁਧਾਰ, 12 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਪਿੰਡ ਅੱਬੂਵਾਲ ਵਿਖੇ ਸ: ਮੇਜਰ ਸਿੰਘ ਧਾਲੀਵਾਲ ਸਪੁੱਤਰ ਚੰਨਣ ਸਿੰਘ ਧਾਲੀਵਾਲ ਜੋ ਅੱਜ-ਕੱਲ੍ਹ ਅਮਰੀਕਾ ਵਿਚ ਹਨ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਓਪਨ ਜਿੰਮ ਧਾਲੀਵਾਲ ਪਾਰਕ ਲਈ ਭੇਟ ਕੀਤਾ | ਪੋਤਰੇ ਰਮਨਦੀਪ ਸਿੰਘ ਤੇ ਭਰਾ ਬਲਵੀਰ ਸਿੰਘ ਨੇ ਕਿਹਾ ਕਿ ਚੰਗੀ ਸਿਹਤ ਇਕ ਵਡਮੁੱਲੀ ਦਾਤ ਹੈ ਤੇ ਸਰੀਰ ਨੂੰ ਸੰਭਾਲ ਕੇ ਰੱਖਣਾ ਹਰ ਮਨੁੱਖ ਨੂੰ ਲੋੜ ਹੈ | ਅਜੋਕੀ ਦੌੜ ਭੱਜ ਦੀ ਜ਼ਿੰਦਗੀ ਵਿਚ ਹਰ ਇਕ ਨੂੰ ਕਸਰਤ ਕਰਕੇ ਨਿਰੋਗ ਹੋਣਾ ਜ਼ਰੂਰੀ ਹੈ | ਇਸ ਵਿਲੱਖਣ ਸੇਵਾ ਲਈ ਸਾਰੇ ਨਗਰ ਨੇ ਖ਼ੁਸ਼ੀ ਜ਼ਾਹਿਰ ਕੀਤੀ ਤੇ ਸ: ਮੇਜਰ ਸਿੰਘ ਦੇ ਪੋਤਰੇ ਰਮਨਦੀਪ ਸਿੰਘ ਅਤੇ ਉਨ੍ਹਾਂ ਦੇ ਭਰਾ ਬਲਵੀਰ ਸਿੰਘ ਨੂੰ ਨਗਰ ਦੇ ਪਤਵੰਤੇ ਸੱਜਣਾਂ ਵਲੋਂ ਸਨਮਾਨਿਤ ਕੀਤਾ ਗਿਆ | ਸੇਵਾਮੁਕਤ ਪਿ੍ੰਸੀਪਲ ਸੁਖਮਿੰਦਰ ਸਿੰਘ ਧਾਲੀਵਾਲ ਨੇ ਆਪਣੇ ਗੁਆਂਢੀ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਆਸ ਪ੍ਰਗਟ ਕੀਤੀ ਕਿ ਅੱਗੇ ਤੋਂ ਵੀ ਨਗਰ ਦੀ ਭਲਾਈ ਲਈ ਯੋਗਦਾਨ ਪਾਉਂਦੇ ਰਹਿਣਗੇ | ਇਸ ਸਮਾਰੋਹ ਵਿਚ ਕੈਪਟਨ ਹਰਜੀਤ ਸਿੰਘ ਧਾਲੀਵਾਲ, ਸਰਪੰਚ ਜਸਵੀਰ ਸਿੰਘ, ਰਵਿੰਦਰ ਸਿੰਘ, ਕਮਿੱਕਰ ਸਿੰਘ (ਦੋਨੋਂ ਸਾਬਕਾ ਸਰਪੰਚ), ਨੰਬਰਦਾਰ ਜਸਵੀਰ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ, ਲਹਿਣਾ ਸਿੰਘ, ਬਿੱਕਰ ਸਿੰਘ, ਪਰੇਮ ਸਿੰਘ, ਗੁਰਦੀਪ ਸਿੰਘ, ਇੰਜ: ਗੁਰਸਿਮਰਨਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਜੀਤਸਰ ਸੀਨੀ. ਸੈਕੰ. ਸਕੂਲ ਵਿਚ ਅਧਿਆਪਕਾਂ ਦਾ ਕਰੀਅਰ ਐਂਡ ਗਾਈਡੈਂਸ ਕਾਊਾਸਲਿੰਗ ਸੈਸ਼ਨ ਕਰਵਾਇਆ ਅਗਲੀ ਖ਼ਬਰ ਸਰਕਾਰ ਦੀ ਬੱਲੇ-ਬੱਲੇ ਕਰਵਾਉਣ ਲਈ ਕਾਰਗਿਲ ਦੇ ਸ਼ਹੀਦ ਲੈਫ਼ਟੀਨੈਂਟ ਮਨਪ੍ਰੀਤ ਸਿੰਘ ਗੋਲਡੀ ਦਾ ਨਾਂਅ ਚੱਕ ਦਿੱਤਾ
Ad Position 24