28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਏ. ਐਸ. ਕਾਲਜ ਆਫ਼ ਐਜੂਕੇਸ਼ਨ ਨੇ 'ਗੱਲ ਪੰਜਾਬ ਦੀ-ਸਾਡੀ ਮਿੱਟੀ, ਸਾਡੀ ਸੋਚ, ਸਾਡਾ ਭਵਿੱਖ' ਵਿੱਚ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 13-03-2026
ਖੰਨਾ, 12 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਆਫ਼ ਐਜੂਕੇਸ਼ਨ, ਖੰਨਾ ਨੇ 11 ਮਾਰਚ 2026 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਕਰਵਾਈ ਰਾਜਵਿਆਪੀ ਅਕਾਦਮਿਕ ਪਹਿਲਕਦਮੀ 'ਗੱਲ ਪੰਜਾਬ ਦੀ -ਸਾਡੀ ਮਿੱਟੀ, ਸਾਡੀ ਸੋਚ, ਸਾਡਾ ਭਵਿੱਖ' ਵਿੱਚ ਸਰਗਰਮੀ ਨਾਲ ਹਿੱਸਾ ਲਿਆ | ਇਹ ਪ੍ਰੋਗਰਾਮ ਪ੍ਰਗਤੀ ਦੇ ਪੈਂਟਾਗਨ ਤੇ ਕੇਂਦਿ੍ਤ ਸੀ- ਪੰਜ ਥੀਮੈਟਿਕ ਡੋਮੇਨ ਅਤੇ ਵੀਹ ਨਾਜ਼ੁਕ ਚੁਨੌਤੀਆਂ ਜੋ ਕਿ ਖੇਤੀ ਤੇ ਵਾਤਾਵਰਨ, ਰੋਜ਼ਗਾਰ ਤੇ ਜਵਾਨੀ, ਸਿਹਤ ਤੇ ਸਮਾਜ, ਆਰਥਿਕ ਤਰੱਕੀ, ਅਤੇ ਲੋਕ ਰਾਜ ਤੇ ਸੁਰੱਖਿਆ ਸਨ | ਏ. ਐਸ. ਕਾਲਜ ਆਫ਼ ਐਜੂਕੇਸ਼ਨ ਦੀ ਕੋਆਰਡੀਨੇਟਰ ਹਰਜੀਤ ਕੌਰ ਦੁਆਰਾ ਕੀਤਾ ਗਿਆ ਸੀ | ਇਸ ਸਮਾਗਮ ਲਈ ਵਿਦਿਆਰਥੀ ਕੋਆਰਡੀਨੇਟਰ ਹਰਜਿੰਦਰ ਸਿੰਘ ਕੂਨਰ, ਪ੍ਰਨੀਤ ਕੌਰ ਅਤੇ ਯੋਗਿਤਾ ਸਨ, ਜਿਨ੍ਹਾਂ ਨੇ ਇਸ ਚਰਚਾ ਵਿੱਚ ਸਰਗਰਮੀ ਨਾਲ ਯੋਗਦਾਨ ਪਾਇਆ | ਸਮਾਗਮ ਦੌਰਾਨ, ਵੱਖ-ਵੱਖ ਨਾਜ਼ੁਕ ਮੁੱਦਿਆਂ ਤੇ ਚਰਚਾ ਕੀਤੀ ਗਈ, ਜਿਵੇਂ ਕਿ ਭੂਮੀਗਤ ਪਾਣੀ ਦੀ ਗਿਰਾਵਟ ਅਤੇ ਹੋਰ ਵਾਤਾਵਰਣ ਅਤੇ ਸਮਾਜਿਕ ਚਿੰਤਾਵਾਂ | ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਰਾਜੇਸ਼ ਡਾਲੀ (ਜਨਰਲ ਸਕੱਤਰ), ਨਵੀਨ ਥੰਮਨ ਐਡਵੋਕੇਟ (ਉਪ-ਪ੍ਰਧਾਨ), ਜਤਿੰਦਰ ਦੇਵਗਨ (ਸੰਯੁਕਤ ਜਨਰਲ ਸਕੱਤਰ), ਸੁਬੋਧ ਮਿੱਤਲ (ਕਾਲਜ ਸਕੱਤਰ) ਨੇ ਡਾ. ਪਵਨ ਕੁਮਾਰ (ਪਿ੍ੰਸੀਪਲ) ਦੇ ਯਤਨਾਂ ਦੀ ਸ਼ਲਾਘਾ ਕੀਤੀ ਵਿਦਿਆਰਥੀਆਂ ਦੁਆਰਾ ਦਿਖਾਏ ਗਏ ਅਨੁਸ਼ਾਸਨ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁ. ਸ੍ਰੀ ਚੋਲਾ ਸਾਹਿਬ ਘੁਡਾਣੀ ਕਲ੍ਹਾਂ ਵਿਖੇ ਸੰਦੀਪ ਸਿੰਘ ਰੁਪਾਲੋਂ ਸਾਥੀਆਂ ਸਮੇਤ ਨਤਮਸਤਕ ਅਗਲੀ ਖ਼ਬਰ ਮੰਤਰੀ ਮੁੰਡੀਆਂ ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ ਸ਼ੁਰੂ-ਸਵਰਨ ਸੋਨੀ
Ad Position 24