ਰਾੜਾ ਸਾਹਿਬ, 12 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਹਲਕਾ ਪਾਇਲ ਦੇ ਇੰਚਾਰਜ ਲੱਗਣ 'ਤੇ ਸੰਦੀਪ ਸਿੰਘ ਰੁਪਾਲੋਂ ਸਾਥੀਆਂ ਸਮੇਤ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਛੋਹ ਪ੍ਰਾਪਤ ਗੁ. ਸ਼੍ਰੀ ਚੋਲਾ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਵਿਖੇ ਸਾਥੀਆਂ ਸਮੇਤ ਨਤਮਸਤਕ ਹੋਏ, ਜਿੱਥੇ ਉਨ੍ਹਾਂ ਨਤਮਸਤਕ ਹੰੁਦਿਆਂ ਅਰਦਾਸ ਬੇਨਤੀ ਕੀਤੀ ਅਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ | ਇਸ ਸਮੇਂ ਸੰਦੀਪ ਸਿੰਘ ਰੁਪਾਲੋਂ ਨੇ ਹਲਕਾ ਪਾਇਲ ਦਾ ਇੰਚਾਰਜ ਚੁਣੇ ਹਾਈਕਮਾਂਡ ਅਤੇ ਸਮੂਹ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਮੈਨੂੰ ਇੰਨਾ ਮਾਣ ਸਨਮਾਨ ਦੇ ਕੇ ਪੰਥ ਦੀ ਸੇਵਾ ਕਰਨ ਦਾ ਬਲ ਬਖਸਿਆ ਹੈ | ਗੁ. ਸ਼੍ਰੀ ਚੋਲਾ ਸਾਹਿਬ ਵਿਖੇ ਪਹੰੁਚਣ 'ਤੇ ਉਨ੍ਹਾਂ ਦਾ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਆਗੂਆਂ ਅਤੇ ਵਰਕਰਾਂ ਵੱਲੋਂ ਸਿਰੋਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਖ਼ੁਸ਼ੀ ਵਿੱਚ ਲੱਡੂ ਵੰਡੇ ਗਏ | ਇਸ ਮੌਕੇ ਜ਼ਿਲ੍ਹਾ ਅਬਜ਼ਰਵਰ ਰੋਪੜ੍ਹ ਬਾਬਾ ਦਲਜੀਤ ਸਿੰਘ ਸੋਢੀ, ਗਗਨਦੀਪ ਸਿੰਘ ਨੇਤਾ, ਹਰਬੰਤ ਸਿੰਘ ਗਿੱਲ, ਦਰਸ਼ਨ ਸਿੰਘ ਪਾਇਲ, ਗੁਰਪ੍ਰੀਤ ਸਿੰਘ ਘਲੋਟੀ, ਦੀਦਾਰ ਸਿੰਘ ਰਾਣੋਂ, ਅਮਰੀਕ ਸਿੰਘ ਗੋਸਲ, ਸੁੱਖ ਬਿਲਾਸਪੁਰ, ਗੁਰਪ੍ਰੀਤ ਸਿੰਘ ਬੁਆਣੀ, ਬਿੱਕਰ ਸਿੰਘ ਘੁਡਾਣੀ ਕਲ੍ਹਾਂ, ਸੁਖਚੈਂਨ ਸਿੰਘ ਘੁਡਾਣੀ ਕਲ੍ਹਾਂ, ਮੰਗਲ ਸਿੰਘ ਭੱਠਲ, ਕੈਪਟਨ ਗੁਰਦੀਪ ਸਿੰਘ ਲਸਾੜਾ, ਹੈਪੀ ਲਸਾੜਾ, ਵਰਿੰਦਰਜੀਤ ਸਿੰਘ, ਮਨਪ੍ਰੀਤ ਸਿੰਘ ਮਹਿੰਦੀਪੁਰ, ਹਰਦੀਪ ਸਿੰਘ ਦੈਹਿੜੂ, ਪ੍ਰਗਟ ਸਿੰਘ ਰੱਬੋਂ , ਬਲਵਿੰਦਰ ਸਿੰਘ ਬਿੱਲੂ, ਰਾਜ ਕੋਮਲ ਸਿੰਘ ਜੰਡਾਲੀ, ਜਗਦੀਪ ਸਿੰਘ ਜੱਗੀ, ਹਰਦੇਵ ਸਿੰਘ, ਬੁੱਧ ਸਿੰਘ ਮਦਨੀਪੁਰ, ਅੰਤਰਦੀਪ ਸਿੰਘ ਲੰਢਾ, ਲੱਖਾ ਬਿਲਾਸਪੁਰ, ਸੰਤੋਖ ਸਿੰਘ ਬਿਲਾਸਪੁਰ ਆਦਿ ਸਨ |