ਡੇਹਲੋਂ, 28 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿਮਕ ਨੇ ਅੱਜ ਪਿੰਡ ਖੱਟੜਾ ਚੁਹਾਰਮ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨਾਲ ਅਹਿਮ ਮੀਟਿੰਗ ਸਮੇਂ ਖ਼ੁਲਾਸਾ ਕੀਤਾ ਕਿ ਪਾਰਟੀ ਦੀ ਨਿੱਤ ਦਿਨ ਹੋ ਰਹੀ ਮਜ਼ਬੂਤ ਪਕੜ ਨੇ ਵਿਰੋਧੀਆਂ ਅੰਦਰ ਘਬਰਾਹਟ ਛੇੜ ਦਿੱਤੀ ਹੈ | ਅਮਰੀਕ ਸਿੰਘ ਖੱਟੜਾ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਸਮੇਂ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਨੇ ਦਾਅਵਾ ਕੀਤਾ ਕਿ ਸਾਰੇ ਵਰਗਾਂ ਦੇ ਲੋਕ ਪਾਰਟੀ ਨਾਲ ਕਾਫ਼ਲਿਆਂ ਦੇ ਰੂਪ ਵਿਚ ਜੁੜਨ ਲੱਗੇ ਹਨ, ਜਿਸ ਨਾਲ ਵਿਰੋਧੀ ਖੇਮੇ ਘਬਰਾਹਟ ਵਿਚ ਹਨ | ਹਲਕਾ ਇੰਚਾਰਜ ਸਿਮਕ ਨੇ ਕਿਹਾ ਕਿ ਪਿੰਡਾਂ ਅੰਦਰ ਸਮੂਹ ਵਰਗਾਂ ਦੇ ਲੋਕਾਂ ਵਲੋਂ ਮਿਲ ਰਹੇ ਪਿਆਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਦੇ ਸੰਕੇਤ ਮਿਲ ਰਹੇ ਹਨ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣ ਰਹੀ ਹੈ | ਉਨ੍ਹਾਂ ਕਿਹਾ ਕਿ ਹਲਕਾ ਗਿੱਲ ਦੇ ਹਰ ਪਾਰਟੀ ਅਹੁਦੇਦਾਰ ਨਾਲ ਸੰਪਰਕ ਕਰ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਟਕਸਾਲੀ ਆਗੂਆਂ ਨੂੰ ਬਣਦਾ ਸਤਿਕਾਰ ਦਿੱਤਾ ਜਾ ਸਕੇ |ਸਿਮਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਸੂਬੇ ਅੰਦਰ ਕੀਤੀਆਂ ਜਾ ਰਹੀਆਂ ਰੈਲੀਆਂ ਦੀ ਲੜੀ ਤਹਿਤ ਹਲਕਾ ਗਿੱਲ ਅੰਦਰ ਜਲਦੀ ਪਾਰਟੀ ਦੀ ਵੱਡੀ ਰੈਲੀ ਕਰਵਾਈ ਜਾ ਰਹੀ ਹੈ, ਜਿਸ ਸੰਬੰਧੀ ਵੀ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਹਲਕਾ ਇੰਚਾਰਜ ਸਿਮਕ ਨੇ ਦਾਅਵਾ ਕਰਦਿਆਂ ਕਿਹਾ ਕਿ ਸਾਰੇ ਵਰਗਾਂ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ ਤਾਂ ਕਿ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ | ਇਸ ਸਮੇਂ ਸਰਕਲ ਘਵੱਦੀ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਇਸਤਰੀ ਵਿੰਗ ਸਰਕਲ ਘਵੱਦੀ ਪ੍ਰਧਾਨ ਬੀਬੀ ਮਨਜੀਤ ਕੌਰ ਖੱਟੜਾ, ਮੈਨੇਜਰ ਅਮਰੀਕ ਸਿੰਘ ਖੱਟੜਾ, ਸਾਬਕਾ ਸੰਮਤੀ ਮੈਂਬਰ ਕਮਿੱਕਰ ਸਿੰਘ ਖੱਟੜਾ ਸਾਬਕਾ ਸਰਪੰਚ, ਜਸਵੀਰ ਸਿੰਘ ਖੱਟੜਾ, ਸੁਖਦੇਵ ਸਿੰਘ ਖੱਟੜਾ, ਸਾਬਕਾ ਪੰਚ ਬਲਜਿੰਦਰ ਸਿੰਘ, ਸਾਬਕਾ ਪੰਚ ਪਰਮਜੀਤ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਸਾਬਕਾ ਪੰਚ ਜੱਗੀ, ਬਲਜਿੰਦਰ ਸਿੰਘ, ਅਮਨਦੀਪ ਸਿੰਘ ਗੋਗੀ ਯੂਥ ਆਗੂ, ਸੰਜੂ ਯੂਥ ਆਗੂ ਸਮੇਤ ਆਗੂ ਤੇ ਵਰਕਰ ਹਾਜ਼ਰ ਸਨ |