23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੀ ਆਰਥਿਕ ਹਾਲਤ 'ਚ ਆਏ ਨਿਘਾਰ ਨੂੰ ਭਰਨ ਦਾ ਉਪਰਾਲਾ ਕਰੇ - ਸ਼ਾਹਪੁਰ

Ad Position 21
No active advertisement
ਅਜੀਤ ਡੈਸਕ 29-03-2026
ਪਾਇਲ, 28 ਮਾਰਚ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਪੰਜਾਬ ਸਟੇਟ ਸੇਵਾ-ਮੁਕਤ ਜ਼ਿਲ੍ਹਾ ਵੈਟਨਰੀ ਇੰਸਪੈਕਟਰਜ ਐਸੋਸੀਏਸਨ ਦੇ ਸੂਬਾ ਪ੍ਰੈਸ ਸਕੱਤਰ ਅਤੇ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸ਼ਾਹਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੀ ਆਰਥਿਕ ਹਾਲਤ 'ਚ ਆਏ ਨਿਘਾਰ ਦੇ ਭਰਭਾਈ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਅਤੇ ਬੇਮੌਸਮੀ ਵਰਖਾ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਕਰੀਬ ਦਰਜਨ ਜ਼ਿਲਿ੍ਹਆਂ ਚ ਬਰਬਾਦ ਕਰ ਦਿੱਤੀ ਸੀ ਅਤੇ ਲੋਕਾਂ ਦੇ ਘਰ ਬਾਰ ਵੀ ਬਰਬਾਦ ਹੋ ਗਏ ਸੀ ਅਤੇ ਰੇਤ ਆਉਣ ਨਾਲ ਜ਼ਮੀਨ ਵੀ ਖ਼ਰਾਬ ਹੋ ਗਈ ਸੀ | ਇਸ ਤ੍ਰਾਸਦੀ ਸਮੇਂ ਗਾਇਕਾਂ, ਐਨ. ਆਰ. ਆਈ. ਭਰਾਵਾਂ, ਸਰਕਾਰ, ਅਦਾਰਾ ਅਜੀਤ, ਵੱਖ ਵੱਖ ਸੰਸਥਾਵਾਂ ਤੇ ਆਮ ਲੋਕਾਂ ਨੇ ਪੀੜਤ ਲੋਕਾਂ ਦਾ ਬਹੁਤ ਸਾਥ ਦਿੱਤਾ | ਪਰ ਕਿਸਾਨਾਂ ਦੇ ਬਹੁਤ ਵੱਡੀ ਆਰਥਿਕ ਸੱਟ ਵੱਜੀ ਸੀ | ਕਿਉਂਕਿ ਲੋਕਾਂ ਦਾ ਸਾਰਾ ਘਰੇਲੂ ਸਮਾਨ ਵੀ ਬਰਬਾਦ ਹੋ ਗਿਆ ਸੀ | ਉਸ ਤੋਂ ਬਾਅਦ ਗੰਨਾ ਅਤੇ ਸਰੋਂ੍ਹ ਦੀ ਫ਼ਸਲ ਦਾ ਝਾੜ ਬਹੁਤ ਘੱਟ ਨਿਕਲਣ ਨਾਲ ਕਿਸਾਨ ਦੇ ਚਿਹਰੇ ਤੇ ਉਦਾਸੀ ਰਹੀ | ਇਸ ਤੋਂ ਆਲੂ ਦੀ ਫ਼ਸਲ ਨੇ ਕਿਸਾਨਾਂ ਨੂੰ ਬੁਰੀ ਤਰਾਂ ਝੰਜੋੜ ਕੇ ਰੱਖ ਦਿੱਤਾ ਕਿਸਾਨ ਆਲੂ ਸੜਕਾਂ ਤੇ ਸੁੱਟਣ ਲਈ ਮਜਬੂਰ ਹੋਇਆ | ਅਤੇ ਬਹੁਤ ਸਾਰੇ ਕਿਸਾਨਾਂ ਨੇ ਆਲੂ ਖੇਤਾਂ ਵਿਚੋਂ ਪੁੱਟਿਆ ਹੀ ਨਹੀਂ ਕਿਉਂਕਿ ਕਿਸਾਨ ਦਾ ਲਾਗਤ ਖ਼ਰਚਾ ਪੂਰਾ ਹੁੰਦਾ ਨਹੀਂ ਜਾਪਦਾ | ਪਰ ਕਿਸਾਨ ਦੇ ਉਪਰੋਕਤ ਆਰਥਿਕ ਦਰਦ ਨੂੰ ਕੋਈ ਵੀ ਸਰਕਾਰ ਸਮਝਣ ਦੇ ਸਮਰੱਥ ਨਹੀਂ | ਕਿਸਾਨ ਦੇ ਸਿਰ ਆਏ ਦਿਨ ਕਰਜ਼ੇ ਦੀ ਪੰਡ ਵੱਧ ਰਹੀ ਹੈ | ਇਸ ਤ੍ਰਾਸਦੀ ਅਤੇ ਕਰਜ਼ੇ ਦੀ ਪੰਡ ਨੇ ਦੋ ਸਕੇ ਭਰਾਵਾਂ ਜਸਕਰਨ ਸਿੰਘ ਅਤੇ ਜ਼ੋਰਾਂ ਸਿੰਘ ਪਿੰਡ ਹਰੀਨੌਂ ਜ਼ਿਲ੍ਹਾ ਫ਼ਰੀਦਕੋਟ ਦੀ ਜਾਨ ਲੈ ਲਈ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪੀੜਤ ਪਰਿਵਾਰ ਦਾ ਕਰਜ਼ਾ ਮੁਆਫ਼ ਕਰਕੇ ਤਰਸ ਦੇ ਅਧਾਰ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ | ਕਿਸਾਨਾਂ ਤੇ ਕਰਜ਼ੇ ਦੀ ਪੰਡ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਅਤੇ ਉਦਯੋਗਪਤੀਆਂ ਦਾ ਕੇਂਦਰ ਸਰਕਾਰ ਇੱਕ ਲੱਖ ਕਰੋੜ ਰੁਪਿਆਂ ਝੱਟ ਮਾਫ਼ ਕਰ ਦਿੰਦੀ ਹੈ | ਕਿਸਾਨਾਂ ਸਿਰ ਚੜੇ ਅੰਕੜੇ ਨੂੰ ਬਹੁਤ ਵੱਡੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਫ਼ਰਵਰੀ ਦੇ ਅਖੀਰ ਜ਼ਿਆਦਾ ਗਰਮੀ ਹੋਣ ਕਾਰਨ ਕਣਕ ਚ ਝਾੜ ਦਾ ਕੁੱਝ ਘਟਣ ਦਾ ਖ਼ਦਸ਼ਾ ਹੈ ਪਰ ਹੁਣ ਮੌਸਮ ਠੰਡਾ ਹੋਣ ਕਰਾਉਣ ਕਣਕ ਦਾ ਝਾੜ ਚੰਗਾ ਹੋਣ ਦਾ ਅਨੁਮਾਨ ਹੈ | ਪਰ ਸਰਕਾਰ ਕਿਸਾਨ ਦੇ ਆਰਥਿਕ ਦਰਦ ਨੂੰ ਦੇਖਦੇ ਹੋਏ ਕਿਸਾਨ ਪ੍ਰਤੀ ਸਹੀ ਸੋਚ ਅਪਣਾਏ |
Ad Position 22
No active advertisement
ਪਿਛਲੀ ਖ਼ਬਰ ਬੀ.ਐੱਸ.ਸੀ. ਨਰਸਿੰਗ ਫਾਈਨਲ ਸਮੈਸਟਰ ਦੇ ਨਤੀਜਿਆਂ 'ਚ ਮਾਈ ਭਾਗੋ ਕਾਲਜ ਨੇ ਬਣਾਇਆ ਰਿਕਾਰਡ <br/> ਅਗਲੀ ਖ਼ਬਰ ਖੱਟੜਾ ਚੁਹਾਰਮ ਵਿਖੇ ਹਲਕਾ ਇੰਚਾਰਜ ਸਿਮਕ ਦੇ ਹੱਕ ਵਿਚ ਵਰਕਰਾਂ ਦੀ ਅਹਿਮ ਮੀਟਿੰਗ
Ad Position 24