ਮਲੌਦ, 28 ਮਾਰਚ (ਦਿਲਬਾਗ ਸਿੰਘ ਚਾਪੜਾ)- ਸਿੱਖਿਆ ਵਿਭਾਗ ਪੰਜਾਬ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ ਵਿਖੇ ਸਕੂਲ ਇੰਚਾਰਜ ਦਵਿੰਦਰ ਸਿੰਘ ਦੀ ਦੇਖਰੇਖ ਹੇਠ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ ਅਤੇ ਨਾਨ ਬੋਰਡ ਜਮਾਤਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦਾ ਸਾਲਾਨਾ ਨਤੀਜਾ ਐਲਾਨਿਆ ਗਿਆ | ਲੈਕਚਰਾਰ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿਆਰ੍ਹਵੀਂ ਬੀ ਆਰਟਸ ਗਰੁੱਪ ਵਿਚੋਂ ਰਾਵੀਆ ਨੇ 97.2 ਪ੍ਰਤੀਸ਼ਤ ਅੰਕ ਲੈ ਕੇ ਪਹਿਲਾਂ, ਸਿਮਰਨ ਕੌਰ ਨੇ 92.4 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਅਤੇ ਅਰਸ਼ਪ੍ਰੀਤ ਕੌਰ ਨੇ 85 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਗਿਆਰ੍ਹਵੀਂ ਸੀ ਵਿਚੋਂ ਅੰਜਲੀ ਨੇ 95 ਪ੍ਰਤੀਸ਼ਤ, ਰਵਲੀਨ ਕੌਰ ਸਪਲਾ ਨੇ 93.4 ਪ੍ਰਤੀਸ਼ਤ ਅਤੇ ਆਰਤੀ ਦੇਵੀ ਨੇ 92.4 ਪ੍ਰਤੀਸ਼ਤ ਨਾਲ ਪੁਜੀਸ਼ਨਾ ਹਾਸਿਲ ਕੀਤੀਆਂ | ਗਿਆਰ੍ਹਵੀਂ ਏ ਸਾਇੰਸ ਗਰੁੱਪ ਵਿੱਚੋਂ ਅਨਮੋਲਦੀਪ ਕੌਰ ਤੇ ਹਰਮਨਦੀਪ ਕੌਰ ਨੇ 96.2 ਪ੍ਰਤੀਸ਼ਤ ਅੰਕ ਨਾਲ ਪਹਿਲਾ, ਕੀਰਤ ਕੌਰ ਨੇ 93.8 ਪ੍ਰਤੀਸ਼ਤ ਅੰਕ ਨਾਲ ਦੂਸਰਾ ਅਤੇ ਸਿਮਰਨਜੀਤ ਕੌਰ ਨੇ 93.4 ਪ੍ਰਤੀਸ਼ਤ ਅੰਕ ਨਾਲ ਤੀਸਰਾ ਸਥਾਨ ਹਾਸਲ ਕੀਤਾ | ਨੌਵੀਂ ਏ ਵਿੱਚ ਸਿਮਰਨਜੀਤ ਕੌਰ ਨੇ 94.4 ਪ੍ਰਤੀਸ਼ਤ, ਲਵਨੀਤ ਕੌਰ ਨੇ 87 ਪ੍ਰਤੀਸ਼ਤ, ਬਲਜੋਤ ਕੌਰ ਨੇ 85.6 ਪ੍ਰਤੀਸ਼ਤ, ਨੌਵੀਂ ਬੀ ਵਿੱਚੋਂ ਗੁਰਨੂਰ ਕੌਰ ਨੇ 95 ਪ੍ਰਤੀਸ਼ਤ, ਜਸਮੀਨ ਕੌਰ ਨੇ 94.30 ਪ੍ਰਤੀਸ਼ਤ ਅਤੇ ਸੁਖਪ੍ਰੀਤ ਕੌਰ 91 ਪ੍ਰਤੀਸ਼ਤ, ਸੱਤਵੀਂ ਵਿੱਚੋਂ ਪਲਕ ਰਾਣੀ ਨੇ 92.67 ਪ੍ਰਤੀਸ਼ਤ, ਹੁਸਨਪ੍ਰੀਤ ਕੌਰ 87 ਪ੍ਰਤੀਸ਼ਤ ਅਤੇ ਮੇਨਕਾ ਕੌਰ 77 ਪ੍ਰਤੀਸ਼ਤ ਅਤੇ ਛੇਵੀਂ ਜਮਾਤ ਵਿਚੋਂ ਸਿਮਰਨਜੀਤ ਕੌਰ 96.5 ਪ੍ਰਤੀਸ਼ਤ, ਹਰਨੂਰ ਕੌਰ 93.1 ਪ੍ਰਤੀਸ਼ਤ, ਕਰਨਦੀਪ ਕੌਰ 91.6 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਕ੍ਰਮਵਾਰ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕੀਤੀਆਂ | ਇਸ ਮੌਕੇ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਕਮਲਪ੍ਰੀਤ ਕੌਰ ਸੋਮਲ ਬਲਾਕ ਨੋਡਲ ਅਫਸਰ ਡੇਹਲੋਂ-2, ਐਸ. ਐਮ. ਸੀ. ਕਮੇਟੀ ਦੇ ਚੇਅਰਪਰਸਨ ਸਰੂਚੀ, ਅਮਰੀਕ ਸਿੰਘ ਸਮੇਤ ਸਮੂਹ ਮੈਂਬਰ, ਬੀ. ਆਰ. ਸੀ ਕਿਰਨਦੀਪ ਸਿੰਘ ਆਦਿ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਨੇ ਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਂਣ ਅਤੇ ਲੜਕੀਆਂ ਨੂੰ ਉਚ ਵਿਦਿਆ ਦਿਵਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਭਵਿੱਖ ਵਿੱਚ ਲੜਕੀਆਂ ਆਤਮ ਨਿਰਭਰ ਬਣ ਸਕਣ | ਇਸ ਮੌਕੇ ਸਟਾਫ਼ ਵੱਲੋਂ ਵਿਦਿਆਰਥਣਾਂ ਨੂੰ 100% ਹਾਜ਼ਰੀ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਵੇਂ ਸੈਸ਼ਨ ਲਈ ਬੱਚਿਆਂ ਦਾ ਨਵਾਂ ਦਾਖਲਾ ਵੀ ਕੀਤਾ ਗਿਆ | ਮਾਪੇ ਅਧਿਆਪਕ ਮਿਲਣੀ ਦੌਰਾਨ ਵਿਦਿਆਰਥਣਾਂ ਦੀ ਅਕਾਦਮਿਕ ਕਾਰਗੁਜਾਰੀ ਸਾਝੀ ਕਰਨ ਦੇ ਨਾਲ ਨਾਲ ਉਨ੍ਹਾਂ ਦੇ ਸਰੀਰਕ, ਸਮਾਜਿਕ, ਮਾਨਸਿਕ, ਭਾਵਨਾਤਮਿਕ ਵਿਕਾਸ ਬਾਰੇ ਵੀ ਮਾਪਿਆਂ ਨਾਲ ਚਰਚਾ ਕੀਤੀ ਗਈ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |