ਖੰਨਾ, 2 ਅਪ੍ਰੈਲ (ਹਰਜਿੰਦਰ ਸਿੰਘ ਲਾਲ) ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿੱਚ ਇੰਸਟੀਟਿਊਸ਼ਨ ਇਨੋਵੇਸ਼ਨ ਕਾਉਂਸਲ ਵੱਲੋਂ ਬਿਜ਼ਨਸ ਮਾਡਲ ਕੈਨਵਸ ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ਅਸਿਸਟੈਂਟ ਪ੍ਰੋਫੈਸਰ ਰਾਜਦੀਪ ਕੌਰ ਨੇ ਇਸ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਦੇ ਤੌਰ 'ਤੇ ਭੂਮਿਕਾ ਨਿਭਾਈ ਅਤੇ ਬਿਜ਼ਨਸ ਮਾਡਲ ਕੈਨਵਸ ਦੇ 9 ਮੁੱਖ ਹਿੱਸਿਆਂ 'ਤੇ ਚਰਚਾ ਕੀਤੀ | ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਉਦਯਮਿਤਾ ਅਤੇ ਸਟਾਰਟਅਪ ਬਾਰੇ ਮੁੱਢਲੀ ਜਾਣਕਾਰੀ ਪ੍ਰਦਾਨ ਕਰਨਾ ਸੀ |ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਮੁਕਾਬਲਾਤਮਕ ਸਮੇਂ ਵਿੱਚ ਇੱਕ ਸਫਲ ਕਾਰੋਬਾਰ ਸਥਾਪਿਤ ਕਰਨ ਲਈ ਮਜ਼ਬੂਤ ਬਿਜ਼ਨਸ ਮਾਡਲ ਬਹੁਤ ਜ਼ਰੂਰੀ ਹੈ | ਅੰਤ ਵਿੱਚ ਪ੍ਰੋ. ਹੀਨਾ ਨੇ ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ |