20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਭਾਜਪਾ ਪੰਜਾਬ ’ਚ ਸਰਕਾਰ ਬਣਾਏਗੀ ਅਤੇ ਅਗਲੇ ਦੋ ਸਾਲਾਂ ’ਚ ਪੰਜਾਬ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰੇਗੀ- ਸਤੀਸ਼ ਪੂਨੀਆ

ਸਮਰਾਲਾ, 20 ਸਤੰਬਰ (ਗੋਪਾਲ ਸੋਫਤ)-ਭਾਰਤੀ ਜਨਤਾ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ ਅਤੇ ਦੋ ਸਾਲਾਂ ਵਿਚ 2029 ਤੱਕ ਭਾਜਪਾ ਪੰਜਾਬ ਵਿਚੋਂ ਨਸ਼ੇ ਨੂੰ ਪੂਰੀ ਤਰਾਂ ਪੰਜਾਬ ਵਿਚੋਂ ਨਸ਼ਾ ਖ਼ਤਮ ਕਰ ਦੇਵੇਗੀ। ਇਹ ਵਾਅਦਾ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ ਨੇ ਅੱਜ ਇੱਥੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਰਾਲਾ ਵਿਖੇ ਪਹੁੰਚਣ ਉਪਰੰਤ ਨਿਸ਼ੂ ਚਹਿਲਾਂ ਦੀ ਅਗਵਾਈ ‘ਚ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 21-09-2026
ਸਮਰਾਲਾ, 20 ਸਤੰਬਰ (ਗੋਪਾਲ ਸੋਫਤ)-ਭਾਰਤੀ ਜਨਤਾ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਪੰਜਾਬ ਵਿਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ ਅਤੇ ਦੋ ਸਾਲਾਂ ਵਿਚ 2029 ਤੱਕ ਭਾਜਪਾ ਪੰਜਾਬ ਵਿਚੋਂ ਨਸ਼ੇ ਨੂੰ ਪੂਰੀ ਤਰਾਂ ਪੰਜਾਬ ਵਿਚੋਂ ਨਸ਼ਾ ਖ਼ਤਮ ਕਰ ਦੇਵੇਗੀ। ਇਹ ਵਾਅਦਾ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਤੀਸ਼ ਪੂਨੀਆ ਨੇ ਅੱਜ ਇੱਥੇ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਸਮਰਾਲਾ ਵਿਖੇ ਪਹੁੰਚਣ ਉਪਰੰਤ ਨਿਸ਼ੂ ਚਹਿਲਾਂ ਦੀ ਅਗਵਾਈ ‘ਚ ਕਰਵਾਈ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨਾ ਸਿਰਫ਼ ਪੰਜਾਬ ਸਮੇਤ ਦੇਸ਼ ਭਰ ਵਿਚੋਂ ਨਸ਼ਾ ਖ਼ਤਮ ਕਰੇਗੀ। ਬਲਕਿ ਪੰਜਾਬ ਵਿਚ ਰੁਜ਼ਗਾਰ ਲਈ ਹੋਰ ਉਦਯੋਗ ਸਥਾਪਤ ਕਰਨ ਅਤੇ ਨਸ਼ੇ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਪੁਨਰਵਾਸ ਕਰਨ ਲਈ ਨੌਜਵਾਨਾਂ ਨੂੰ ਉਨ੍ਹਾਂ ਨੂੰ ਹੁਨਰ ਬੰਦ ਵੀ ਬਣਾਇਆ ਜਾਵੇਗਾ। ਉਨ੍ਹਾਂ ਪੰਜਾਬ ਦੀ ਆਪ ਸਰਕਾਰ ਨੂੰ ਆੜੇ ਹੱਥੀ ਲੈਂਦੇ ਕਿਹਾ ਕਿ 90 ਦਿਨਾਂ ਵਿਚ ਨਸ਼ਾ ਖ਼ਤਮ ਕਰਨ ਵਾਲੇ ਹੁਣ ਪੰਜ ਸਾਲ ਦੀ ਆਪਣੀ ਅਸਫਲਤਾ ‘ਤੇ ਪਰਦਾ ਪਾਉਣ ਲਈ ਹੋਰ ਸਮਾਂ ਮੰਗ ਰਹੇ ਹਨ। ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਵਾ ਕੇ ਪੰਜਾਬ ਦਾ ਪੁਰਾਣਾ ਗੌਰਵ ਮੁੜ ਬਹਾਲ ਕਰਨ ਦੇ ਭਾਜਪਾ ਦੀ ਇਸ ਮੁਹਿੰਮ ਨਾਲ ਜੁੜਨ ਜਿਸ ਨਾਲ ਦੁਨੀਆਂ ਭਰ ਵਿਚ ਇਹ ਸੰਦੇਸ਼ ਜਾਵੇਗਾ ਕਿ ਪੰਜਾਬ ਨਸ਼ਿਆਂ ਵਿਰੁੱਧ ਉੱਠ ਖੜਾ ਹੋ ਗਿਆ ਹੈ। ਇਸ ਮੌਕੇ ‘ਤੇ ਪਾਰਟੀ ਦੇ ਕੌਮੀ ਉਪ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਭ ਤੋਂ ਵੱਡੀ ਸਜ਼ਾ ਪੰਜਾਬ ਦੀਆਂ ਮਾਵਾਂ ਨੂੰ ਮਿਲੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਵਿਚੋਂ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦਾ ਨਾਅਰਾ ਨਹੀਂ ਬਲਕਿ ਵਾਅਦਾ ਦੇਣ ਆਏ ਹਨ। ਉਨ੍ਹਾਂ ਕਿਹਾ ਕਿ ਉਹ ਭਾਜਪਾ ਹੀ ਪੰਜਾਬ ਨੂੰ ਨਸ਼ਿਆਂ ਅਤੇ ਆਰਥਿਕ ਸੰਕਟ ਵਿਚੋਂ ਕੱਢਣ ਦੇ ਸਮਰੱਥ ਹੈ ਅਤੇ ਜੇਕਰ ਪੰਜਾਬ ਵਿਚੋਂ ਨਸ਼ੇ ਖ਼ਤਮ ਨਾ ਕੀਤੇ ਗਏ ਤਾਂ ਵਿਕਸਤ ਭਾਰਤ ਕਰਨ ਦਾ ਸੁਪਨਾ ਅਧੂਰਾ ਰਹਿ ਜਾਵੇਗਾ। ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ, ਕੇ. ਡੀ. ਭੰਡਾਰੀ, ਗੇਜਾ ਰਾਮ, ਪਰਮਿੰਦਰ ਬਰਾੜ, ਹਲਕੇ ਦੇ ਇੰਚਾਰਜ ਨਿਸ਼ੂ ਚਹਿਲਾਂ, ਮੰਡਲ ਪ੍ਰਧਾਨ, ਸੰਦੀਪ ਭਾਰਤੀ, ਹਲਕਾ ਯੁਵਾ ਪ੍ਰਧਾਨ ਰਜਤ ਖੁੱਲਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਨੌਜਵਾਨ ਆਗੂ ਆਸ਼ੂ ਚਹਿਲਾਂ, ਜ਼ਿਲ੍ਹਾ ਉਪ ਪ੍ਰਧਾਨ ਅਜੀਤ ਗੁਪਤਾ, ਬਲਰਾਮ ਸ਼ਰਮਾ, ਕੌਂਸਲਰ ਦੀਪਕ ਕਸ਼ਯਪ, ਅਮਰੇਸ਼ ਵਰਮਾ, ਇਕਬਾਲ ਸਿੰਘ ਚੰਨੀ, ਰਮਨ ਖੁੱਲਰ ਅਤੇ ਸਨੀ ਕਸ਼ਯਪ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ’ਚ ਭਾਜਪਾ ਦੀ ਨਸ਼ਿਆਂ ਖ਼ਿਲਾਫ਼ ਰੈਲੀ ਵਿਚ ਟਕਸਾਲੀ ਭਾਜਪਾ ਆਗੂਆਂ ਦੀ ਗੈਰਹਾਜ਼ਰੀ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਰਵੀ ਮੀਟਿੰਗ
Ad Position 24