20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬੱਚਿਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਉੱਘੇ ਸੋਸ਼ਲ ਆਗੂ ਮਾ. ਮਲਕੀਤ ਸਿੰਘ ਨੇ ਦਿੱਤਾ ਆਸ਼ੀਰਵਾਦ

ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਹੋਈਆਂ ਸੈਂਟਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬਚਿਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਮੁਖੀ ਗੌਰਵ ਬੱਸੀ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਲੜਕਿਆਂ ਦੀ ਟੀਮ ਖੋ-ਖੋ ਵਿਚੋਂ ਸੈਂਟਰ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ।

Ad Position 21
No active advertisement
ਖਿਡਾਰੀ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਉੱਘੇ ਸੋਸ਼ਲ ਆਗੂ ਮਾ. ਮਲਕੀਤ ਸਿੰਘ ਸਹਾਰਨ ਮਾਜਰਾ। ਨਾਲ ਸਕੂਲ ਮੁਖੀ ਗੌਰਵ ਬੱਸੀ। ਤਸਵੀਰ : ਸਹਾਰਨ ਮਾਜਰਾ 21-09-2026
ਮਲੌਦ, 20 ਸਤੰਬਰ (ਸਹਾਰਨ ਮਾਜਰਾ)-ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਹੋਈਆਂ ਸੈਂਟਰ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਸਹਾਰਨ ਮਾਜਰਾ ਦੇ ਬਚਿਆਂ ਨੇ ਵੱਡੀਆਂ ਮੱਲ੍ਹਾਂ ਮਾਰੀਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਮੁਖੀ ਗੌਰਵ ਬੱਸੀ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਲੜਕਿਆਂ ਦੀ ਟੀਮ ਖੋ-ਖੋ ਵਿਚੋਂ ਸੈਂਟਰ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ ਟੀਮ ਨੇ ਵੀ ਖੋ-ਖੋ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਗਗਨਦੀਪ ਕੌਰ ਨੇ 100 ਮੀਟਰ ਅਤੇ 200 ਮੀਟਰ ਦੌੜਾਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਜਾਨਵੀ ਨੇ 200 ਮੀਟਰ ਦੌੜ ਵਿੱਚੋਂ ਪਹਿਲਾ ਅਤੇ ਸੁਖਵੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਲੜਕੀਆਂ ਦੀ ਲੰਮੀਂ ਛਾਲ ਵਿਚੋਂ ਲੜਕੀਆਂ ਨੇ ਪਹਿਲੇ ਤਿੰਨੇ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ ਹੈ। ਸਾਰੇ ਜੇਤੂ ਖਿਡਾਰੀ ਬੱਚਿਆਂ ਨੂੰ ਉੱਘੇ ਸੋਸ਼ਲ ਆਗੂ ਅਤੇ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਮਾਸਟਰ ਮਲਕੀਤ ਸਿੰਘ ਸਹਾਰਨ ਮਾਜਰਾ ਵਲੋਂ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਖਿਡਾਰੀ ਬੱਚਿਆਂ ਵਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਸਿਹਰਾ ਸਮੂਹ ਸਟਾਫ਼ ਨੂੰ ਜਾ ਰਿਹਾ ਹੈ। ਇਸ ਮੌਕੇ ਅਧਿਆਪਕਾ ਸੀਨਾ ਰਾਣੀ ਅਤੇ ਸਿਮਰਨ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਰਾਮੇ ਅਤੇ ਚੁਟਕਲੇ ਸੁਣਾ ਕੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ- ਖੰਗੂੜਾ ਅਗਲੀ ਖ਼ਬਰ ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ ਵਲੋਂ 11ਵਾਂ ਅੱਖਾਂ ਦਾ ਕੈਂਪ 25 ਨੂੰ- ਮਾਂਗੇਵਾਲ/ ਡਾ. ਕਾਲੀਆ
Ad Position 24