ਖੰਨਾ, 4 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਐਲਾਨ ਕੀਤੇ ਨਤੀਜਿਆਂ ਵਿੱਚ ਬੀ. ਬੀ. ਏ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਬੇਹਤਰੀਨ ਅੰਕਾਂ ਨਾਲ ਸਫਲਤਾ ਪ੍ਰਾਪਤ ਕੀਤੀ | ਇਸ ਵਿੱਚ ਸਾਹਿਲਪ੍ਰੀਤ ਕੌਰ ਨੇ 8.72 ਐਸ. ਜੀ. ਪੀ. ਏ ਲੈ ਕੇ ਪਹਿਲਾ ਸਥਾਨ, ਮਨਤਨਪ੍ਰੀਤ ਕੌਰ ਨੇ 8.00 ਐਸ. ਜੀ. ਪੀ. ਏ ਨਾਲ ਦੂਜਾ ਸਥਾਨ ਅਤੇ ਚਾਰੂ ਢੰਡ ਨੇ 7.96 ਐਸ. ਜੀ. ਪੀ. ਏ ਨਾਲ ਤੀਜਾ ਸਥਾਨ ਹਾਸਲ ਕੀਤਾ |