02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਦੋਰਾਹਾ ਦੀ ਗਿਆਨ ਗੈਸ ਸਰਵਿਸ ਲੋਕਾਂ ਨੂੰ ਗੈਸ ਦੇਣ ਦੀ ਥਾਂ ਸਾਰ ਰਹੀ ਹੈ ਲਾਰਿਆਂ ਨਾਲ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਦੋਰਾਹਾ, 4 ਅਪ੍ਰੈਲ (ਪੱਤਰ ਪ੍ਰੇਰਕ)-ਦੋਰਾਹਾ ਦੀ ਗਿਆਨ ਗੈਸ ਏਜੰਸੀ ਲੋਕਾਂ ਨੂੰ ਸਰਵਿਸ ਦੇਣ ਦੀ ਥਾਂ ਲਾਰੇ ਲਾ ਕੇ ਹੀ ਸਾਰ ਰਹੀ ਹੈ | ਪਿਛਲੇ 20 ਦਿਨਾਂ ਤੋਂ ਲੋਕ ਗੈਸ ਏਜੰਸੀ ਦੇ ਚੱਕਰ ਕੱਟ ਰਹੇ ਹਨ | ਏਜੰਸੀ ਕਰਮਚਾਰੀ ਪਹਿਲਾਂ ਦਾ ਕਹਿੰਦੇ ਰਹੇ ਕਿ ਗੈਸ 25 ਦਿਨ ਦੀ ਥਾਂ 35 ਦਿਨ ਅਤੇ ਫਿਰ 45 ਦਿਨ ਬਾਅਦ ਬੁੱਕ ਹੋਵੇਗੀ | ਜਦੋਂ ਕਿ ਕੇਂਦਰ ਸਰਕਾਰ ਦੇ ਨਿੱਤ ਬਿਆਨ ਆ ਰਹੇ ਹਨ ਕਿ ਗੈਸ ਉਸੇ ਤਰ੍ਹਾਂ 25 ਦਿਨਾਂ ਬਾਅਦ ਹੀ ਬੁੱਕ ਹੋਵੇਗੀ | ਪਰ ਉਪਭੋਗੀ ਦੀ ਗੈਸ ਬੁੱਕ ਵੀ ਹੋਈ ਹੈ | ਉਸ ਨੂੰ ਵੀ ਗੈਸ ਨਹੀਂ ਮਿਲ ਰਹੀ | ਪਿੰਡ ਲੰਡਾ ਬੁਆਣੀ, ਭੱਠਲ ਆਦਿ ਦੇ ਲੋਕਾਂ ਨੇ ਦੱਸਿਆ ਕਿ ਪਿਛਲੇ ਦਸਾਂ ਦਿਨਾਂ ਤੋਂ ਉਨ੍ਹਾਂ ਦੀ ਘਰੇਲੂ ਗੈਸ ਦੇ ਸਿਲੰਡਰ ਬੁੱਕ ਹੋਏ ਹਨ | ਪਰ ਗੈਸ ਨਹੀਂ ਆ ਰਹੀ | ਪਿਛਲੇ ਸਨਿਚਰਵਾਰ ਅਤੇ ਅੱਜ ਬੁੱਧਵਾਰ ਨੂੰ ਵੀ ਉਹਨਾਂ ਦੀ ਸਰਵਿਸ ਇਹਨਾਂ ਪਿੰਡਾਂ ਤੱਕ ਨਹੀਂ ਪਹੁੰਚੀ | ਜਦੋਂ ਉਹਨਾਂ ਦੇ ਦਫ਼ਤਰ ਜਾ ਕੇ ਇਹ ਪੁੱਛਿਆ ਤਾਂ ਦਫ਼ਤਰ ਮੈਨੇਜਰ ਨੇ ਦੱਸਿਆ ਕਿ ਸਾਡੇ ਡਰਾਈਵਰ ਦੀ ਘਰਵਾਲੀ ਦਾ ਐਕਸੀਡੈਂਟ ਹੋ ਗਿਆ ਸੀ | ਉਹ ਨਹੀਂ ਆ ਰਿਹਾ | ਇਸ ਕਰਕੇ ਜਦੋਂ ਡਰਾਈਵਰ ਆਵੇਗਾ | ਉਨ੍ਹਾਂ ਹੋਰ ਵੀ ਕਿਹਾ ਕਿ ਸਾਡੇ ਪਾਸ ਅਜੇ ਇੱਕ ਵੀ ਗੈਸ ਦਾ ਸਲੰਡਰ ਨਹੀਂ ਆਇਆ ਪਿੱਛੋਂ ਗੈਸ ਨਹੀਂ ਆ ਰਹੀ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਕਰੌਦੀਆਂ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਈਕੋ ਵਾਤਾਵਰਨ ਸਿੱਖਿਆ ਮੁਹਿੰਮ ਤਹਿਤ ਬੂਟੇ ਲਗਾਉਣ ਦੀ ਹੋਈ ਸ਼ੁਰੂਆਤ <br/>
Ad Position 24