03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਰਕਾਰੀ ਪ੍ਰਾਇਮਰੀ ਸਕੂਲ ਹਰਬੰਸਪੁਰਾ ਵਿਖੇ ਸਰਪੰਚ ਮਨਪ੍ਰੀਤ ਸਿੰਘ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਬੀਜਾ, 4 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਸਕੂਲ ਹਰਬੰਸਪੁਰਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਦੀ ਗਰੈਜੂਏਸ਼ਨ ਸੈਰੇਮਨੀ ਤੇ ਐਫ. ਐਲ. ਐਨ ਮੇਲਾ ਲਗਾਇਆ ਗਿਆ | ਇਸ ਮੌਕੇ ਸਮਾਜ ਸੇਵੀ ਮਨਪ੍ਰੀਤ ਸਿੰਘ ਰਾਜਾ ਸਰਪੰਚ ਹਰਬੰਸਪੁਰਾ ਉਚੇਚੇ ਤੌਰ 'ਤੇ ਪੁੱਜੇ | ਸਕੂਲ ਇੰਚਾਰਜ ਸ਼ਮਿੰਦਰ ਕੌਰ ਨੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਵੇਂ ਦਾਖ਼ਲੇ ਲਈ ਮਾਪਿਆਂ ਅਤੇ ਸਮੂਹ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ | ਉਪਰੰਤ ਪਹਿਲੀ ਤੋਂ ਪੰਜਵੀਂ ਦੇ ਨਤੀਜੇ ਐਲਾਨੇ ਗਏ | ਇਸ ਮੌਕੇ ਸਰਪੰਚ ਮਨਪ੍ਰੀਤ ਸਿੰਘ ਰਾਜਾ ਨੇ ਹੋਣਹਾਰ ਬੱਚਿਆਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਇੰਚਾਰਜ ਅਧਿਆਪਕ ਸ਼ਮਿੰਦਰ ਕੌਰ, ਹਰਪ੍ਰੀਤ ਕੌਰ, ਆਂਗਣਵਾੜੀ ਵਰਕਰ ਹਰਪ੍ਰੀਤ ਕੌਰ, ਜਸਵਿੰਦਰ ਕੌਰ ਪੰਚ, ਲਖਵੀਰ ਕੌਰ, ਹਰਪ੍ਰੀਤ ਸਿੰਘ, ਲਖਵੀਰ ਸਿੰਘ, ਇਕਬਾਲ ਸਿੰਘ ਸੰਧੂ , ਮੋਹਣ ਸਿੰਘ, ਬਲਜੀਤ ਕੌਰ,ਚੇਅਰਮੈਨ ਗੁਰਜੰਟ ਸਿੰਘ ਸੰਧ, ਕਮਲ ਸਿੰਘ ਮਨੀ, ਸਤਵੰਤ ਸਿੰਘ ਹੈਪੀ ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀ. ਸੈਕੰ. ਸਕੂਲ ਰੁਪਾਲੋਂ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸੰਬੰਧੀ ਹੋਇਆ ਸਮਾਗਮ <br/> ਅਗਲੀ ਖ਼ਬਰ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਫਾਇਰ ਸੇਫ਼ਟੀ ਜਾਗਰੂਕਤਾ ਪ੍ਰੋਗਰਾਮ <br/>
Ad Position 24