03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਖੰਡ ਮਿੱਲ ਬੁੱਢੇਵਾਲ ਦੇ ਉਪ ਚੇਅਰਮੈਨ ਨੇ ਬਿਹਾਰ ਵਿਖੇ ਹੋਈ ਨੈਸ਼ਨਲ ਮੀਟਿੰਗ ਵਿਚ ਲਿਆ ਹਿੱਸਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਕੁਹਾੜਾ, 4 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਬੀਤੇ ਦਿਨੀਂ ਬਿਹਾਰ ਸਰਕਾਰ ਵਲੋਂ 'ਸਾਤ ਨਿਸ਼ਚੇ-3' ਪਹਿਲਕਦਮੀ ਦੇ ਤਹਿਤ ਨੈਸ਼ਨਲ ਫੈਡਰੇਸ਼ਨ ਆਫ਼ ਕੋਆਪੇ੍ਰਟਿਵ ਸ਼ੂਗਰ ਫੈਕਟਰੀਜ ਲਿਮ. ਨਵੀਂ ਦਿੱਲੀ ਦੇ ਸਹਿਯੋਗ ਨਾਲ ਇੱਕ ਐੱਮ. ਉ. ਯੂ. ਹਸਤਾਖ਼ਰ ਮੀਟਿੰਗ ਬੁਲਾਈ ਗਈ | ਜਿਸ ਵਿੱਚ ਨੈਸ਼ਨਲ ਫੈਡਰੇਸ਼ਨ ਆਫ਼ ਕੋਆਪੇ੍ਰਟਿਵ ਸ਼ੂਗਰ ਫੈਕਟਰੀਜ ਲਿਮ. ਨਵੀਂ ਦਿੱਲੀ ਦੇ ਡਾਇਰੈਕਟਰ ਖੰਡ ਮਿੱਲ ਅਤੇ ਖੰਡ ਮਿੱਲ ਬੁੱਢੇਵਾਲ ਦੇ ਉਪ ਚੇਅਰਮੈਨ ਤਰਲੋਚਨ ਸਿੰਘ ਬੁਆਣੀ ਵਲੋਂ ਹਿੱਸਾ ਲਿਆ ਗਿਆ | ਉਪ ਚੇਅਰਮੈਨ ਤਰਲੋਚਨ ਸਿੰਘ ਬੁਆਣੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਵਿਚ ਹਰਸ਼ ਵਰਧਨ ਪਟੇਲ ਚੇਅਰਮੈਨ (ਐਨ. ਐੈੱਫ. ਸੀ. ਐੱਸ. ਐੱਫ.) ਡਾਇਰੈਕਟਰ ਐਨ. ਐੱਫ. ਸੀ. ਐੱਸ. ਐੱਫ. ਅਤੇ ਮੰਤਰੀ ਬਿਹਾਰ ਸਰਕਾਰ ਵੀ ਸ਼ਾਮਿਲ ਹੋਏ | ਉਨ੍ਹਾਂ ਦੱਸਿਆ ਕਿ ਇਸ ਹਸਤਾਖ਼ਰ ਸਮਾਰੋਹ ਦੇ ਸਫਲ ਆਯੋਜਨ ਨਾਲ ਗੰਨਾ-ਅਧਾਰਤ ਉਦਯੋਗਾਂ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਅੱਗੇ ਵਧਾਇਆ ਗਿਆ ਹੈ |ਜਿਸ ਵਿੱਚ ਗੰਨੇ ਦੀ ਖੇਤੀ ਦੇ ਵਿਸਥਾਰ, ਈਥਾਨੌਲ ਅਤੇ ਬਾਇਓਫਿਊਲ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਅਤੇ ਰਾਜਾਂ ਵਿੱਚ ਆਧੁਨਿਕ, ਕੁਸ਼ਲ ਅਤੇ ਟਿਕਾਊ ਖੰਡ ਉਦਯੋਗਾਂ ਦੇ ਵਿਕਾਸ ਨੂੰ ਸਮਰੱਥ ਬਣਾਉਣ ਲਈ ਸਾਰੇ ਆਗੂਆਂ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਕਿਸਾਨਾਂ ਦੀ ਆਮਦਨ ਵਧਾਉਣ, ਸਹਿਕਾਰੀ ਖੰਡ ਮਿੱਲਾਂ ਨੂੰ ਮਜ਼ਬੂਤ ਕਰਨ, ਸਿੰਚਾਈ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਅਤੇ ਉੱਨਤ ਤਕਨਾਲੋਜੀਆਂ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਵਰਗੀਆਂ ਮੁੱਖ ਤਰਜੀਹਾਂ 'ਤੇ ਕੇਂਦਰਿਤ ਹੈ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਕਿਯੂ ਰਾਜੇਵਾਲ 6 ਨੂੰ ਡੀ. ਸੀ. ਦਫਤਰ ਅੱਗੇ ਲਗਾਏਗੀ ਧਰਨਾ-ਭੱਟੀਆਂ/ਪੂਰਬਾ <br/> ਅਗਲੀ ਖ਼ਬਰ ਸਰਕਾਰੀ ਸੀਨੀ. ਸੈਕੰ. ਸਕੂਲ ਰੁਪਾਲੋਂ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸੰਬੰਧੀ ਹੋਇਆ ਸਮਾਗਮ <br/>
Ad Position 24