07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹਾਦਸੇ ਦਾ ਸ਼ਿਕਾਰ ਜ਼ਖਮੀ ਡਾਕਟਰ, ਕਰ ਰਿਹਾ ਇਨਸਾਫ਼ ਦੀ ਪੁਕਾਰ, ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਲੱਗ ਰਹੇ ਦੋਸ਼

Ad Position 21
No active advertisement
ਅਜੀਤ ਡੈਸਕ 07-04-2026
ਮਾਛੀਵਾੜਾ ਸਾਹਿਬ, 6 ਅਪ੍ਰੈਲ (ਮਨੋਜ ਕੁਮਾਰ)-ਸਮਰਾਲਾ ਦਾ ਫਿਜ਼ੀਓਥੈਰੇਪਿਸਟ ਡਾ. ਭਵਨ ਗੌਤਮ ਮਾਛੀਵਾੜਾ ਨਜ਼ਦੀਕ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ | ਜਦੋਂ ਉਹ ਇੱਕ ਮਰੀਜ਼ ਨੂੰ ਦੇਖਣ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਗੌਤਮ ਫਿਜ਼ੀਓਥੈਰੇਪਿਸਟ ਵਜੋਂ ਕੰਮ ਕਰਦਾ ਹੈ | ਉਸ ਦਾ ਸਮਰਾਲਾ ਵਿਚ ਆਪਣਾ ਕਲੀਨਿਕ ਵੀ ਹੈ ਅਤੇ ਜ਼ਰੂਰਤ ਪੈਣ 'ਤੇ ਆਸ ਪਾਸ ਦੇ ਮਰੀਜ਼ਾਂ ਦੇ ਘਰਾਂ ਵਿਚ ਵੀ ਇਲਾਜ ਲਈ ਜਾਂਦਾ ਹੈ | ਕਿਸੇ ਮਰੀਜ਼ ਨੂੰ ਦੇਖਣ ਉਹ ਆਪਣੇ ਮੋਟਰਸਾਈਕਲ 'ਤੇ ਪਿੰਡ ਪੰਜੇਟਾ ਜਾ ਰਿਹਾ ਸੀ ਤਾਂ ਮਾਛੀਵਾੜਾ ਨਜ਼ਦੀਕ ਗੜ੍ਹੀ ਪਿੰਡ ਤੋਂ ਭੱਟੀਆਂ ਦੇ ਰਸਤੇ ਵੱਲ ਜਾਂਦੇ ਸਮੇਂ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨੇ ਚੌਰਾਹੇ ਨੇੜੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ | ਉਸ ਨੰੂ ਰੋਪੜ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਇਸ ਹਾਦਸੇ ਵਿਚ ਉਸ ਦਾ ਪੱਟ ਅਤੇ ਗੁੱਟ ਬੁਰੀ ਤਰ੍ਹਾਂ ਟੁੱਟ ਗਏ ਅਤੇ ਉਸ ਨੰੂ ਹੋਰ ਵੀ ਗੰਭੀਰ ਸੱਟਾਂ ਲੱਗੀਆਂ | ਮਾਮਲਾ ਪੁਲਿਸ ਕੋਲ ਪਹੁੰਚਿਆ, ਪਰ ਡਾ. ਭਵਨ ਗੌਤਮ ਨੇ ਪੁਲਿਸ 'ਤੇ ਢਿੱਲੀ ਕਾਰਵਾਈ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਾਦਸੇ ਨੇ ਉਸ ਨੰੂ ਲਗਭਗ ਛੇ ਮਹੀਨਿਆਂ ਲਈ ਅਪਾਹਜ ਬਣਾ ਦਿੱਤਾ ਹੈ, ਅਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਦੋ ਦਿਨ ਬਾਅਦ ਐੱਫ. ਆਈ. ਆਰ. ਦਰਜ ਕੀਤੀ ਗਈ ਸੀ, ਜਿਸ ਵਿਚ ਸਿਰਫ਼ ਸੱਟਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ, ਹਾਲਾਂਕਿ ਵਾਹਨ ਦੀ ਪਛਾਣ ਵੀ ਕਰ ਲਈ ਗਈ ਹੈ | ਪਰ ਅਜੇ ਤੱਕ ਉਸ ਨੰੂ ਕਾਬੂ ਨਹੀਂ ਕੀਤਾ ਗਿਆ ਹੈ | ਹਾਲਾਂਕਿ ਹਾਦਸੇ ਤੋਂ ਬਾਅਦ ਕਾਰ ਦਾ ਡਰਾਈਵਰ ਨਹੀਂ ਰੁਕਿਆ ਤੇ ਉਹ ਮੌਕੇ ਤੋਂ ਫ਼ਰਾਰ ਹੋ ਗਿਆ |
Ad Position 22
No active advertisement
ਪਿਛਲੀ ਖ਼ਬਰ ਏ. ਡੀ. ਸੀ. ਜਸ਼ਨਪ੍ਰੀਤ ਕੌਰ ਵਲੋਂ ਖੰਨਾ, ਸਮਰਾਲਾ ਤੇ ਪਾਇਲ ਦੀਆਂ ਮੰਡੀਆਂ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਅਗਲੀ ਖ਼ਬਰ ਵਿਧਾਇਕ ਇਯਾਲੀ ਦੇ ਭਾਣਜੇ ਅਰਜੁਨ ਸਿੰਘ ਵਿਰਕ ਦਾ ਦਿਹਾਂਤ, ਵੱਖ-ਵੱਖ ਆਗੂਆਂ ਦੁੱਖ ਪ੍ਰਗਟਾਇਆ
Ad Position 24