07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਏ. ਡੀ. ਸੀ. ਜਸ਼ਨਪ੍ਰੀਤ ਕੌਰ ਵਲੋਂ ਖੰਨਾ, ਸਮਰਾਲਾ ਤੇ ਪਾਇਲ ਦੀਆਂ ਮੰਡੀਆਂ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ

Ad Position 21
No active advertisement
ਅਜੀਤ ਡੈਸਕ 07-04-2026
ਖੰਨਾ, 6 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬ ਭਰ ਵਿਚ ਆੜ੍ਹਤੀਆਂ ਦੀ ਚੱਲ ਰਹੀ ਹੜਤਾਲ ਵਿਚਕਾਰ ਅੱਜ ਏ. ਡੀ. ਸੀ ਨੇ ਖੰਨਾ ਨੇ ਦਾਣਾ ਮੰਡੀਆਂ ਵਿਚ ਕਣਕ ਦੀ ਖ਼ਰੀਦ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਖੰਨਾ ਦੇ ਤਹਿਸੀਲ ਕੰਪਲੈਕਸ ਵਿਚ ਏ. ਡੀ. ਸੀ. ਜਸ਼ਨਪ੍ਰੀਤ ਕੌਰ ਗਿੱਲ ਦੀ ਅਗਵਾਈ ਵਿਚ ਐਸ. ਡੀ. ਐਮ. ਖੰਨਾ ਸਵਾਤੀ ਟਿਵਾਣਾ, ਐਸ. ਡੀ. ਐਮ ਸਮਰਾਲਾ ਗੁਰਸਿਮਰਨਜੀਤ ਕੌਰ, ਐਸ. ਡੀ. ਐਮ. ਪਾਇਲ ਪ੍ਰੀਤਇੰਦਰ ਸਿੰਘ ਬੈਂਸ, ਡੀ. ਐਸ. ਪੀ. ਕਰਨਵੀਰ ਸਿੰਘ ਤੂਰ, ਤਹਿਸੀਲਦਾਰ ਰੇਸ਼ਮ ਸਿੰਘ, ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਅਤੇ ਹੋਰ ਅਧਿਕਾਰੀਆਂ ਨੇ ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਅਤੇ ਆੜ੍ਹਤੀਆਂ ਐਸੋ. ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਸਮੇਤ ਵੱਖ ਵੱਖ ਮੰਡੀਆਂ ਦੀਆਂ ਯੂਨੀਅਨਾਂ ਦੇ ਪ੍ਰਧਾਨਾਂ, ਸਕੱਤਰਾਂ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਮੰਡੀਆਂ ਵਿਚ ਸਟੋਰੇਜ, ਬਾਰਦਾਨੇ, ਟਰਾਂਸਪੋਰਟ ਅਤੇ ਮਜ਼ਦੂਰਾਂ ਦੀ ਸਮੱਸਿਆ ਸਬੰਧੀ ਹਦਾਇਤ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਨਾਲ ਆੜ੍ਹਤੀ, ਕਿਸਾਨ, ਮਜ਼ਦੂਰ ਪਰੇਸ਼ਾਨ ਨਹੀਂ ਹੋਣੇ ਚਾਹੀਦੇ | ਏ. ਡੀ. ਸੀ. ਜਸ਼ਨਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਹੜਤਾਲ ਸਬੰਧੀ ਅੱਜ ਸ਼ਾਮ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਮਸਲਾ ਹੱਲ ਹੋ ਜਾਵੇਗਾ ਤੇ ਖ਼ਰੀਦ ਸ਼ੁਰੂ ਹੋ ਜਾਵੇਗੀ |
ਦੂਜੇ ਪਾਸੇ, ਆੜ੍ਹਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਪ੍ਰਬੰਧਾਂ ਸਬੰਧੀ ਮੀਟਿੰਗ ਸੱਦੀ ਗਈ ਸੀ | ਪ੍ਰਬੰਧ ਮੁਕੰਮਲ ਹਨ | ਪ੍ਰੰਤੂ ਹੜਤਾਲ ਜਾਰੀ ਹੈ | ਜਿਸ ਸਬੰਧੀ ਸ਼ਾਮ ਵਾਲੀ ਮੀਟਿੰਗ ਚ ਫ਼ੈਸਲਾ ਹੋਣ ਦੀ ਸੰਭਾਵਨਾ ਹੈ | ਹਾਲੇ ਮੰਡੀਆਂ 'ਚ ਆ ਰਹੀ ਕਣਕ ਅੰਦਰ ਨਮੀ ਦੀ ਮਾਤਰਾ ਵੀ ਵਧੇਰੇ ਹੈ ਜਿਸਦੀ ਖ਼ਰੀਦ ਸੰਭਵ ਨਹੀਂ ਹੈ | ਇਸ ਮੌਕੇ ਪਨਗਰੇਨ ਨਰਿੰਦਰ ਸਿੰਘ ਡੀ. ਐਸ. ਐਫ. ਓ. ਖੰਨਾ, ਹਰਭਜਨ ਸਿੰਘ ਏ. ਐਸ. ਐਫ. ਓ. ਖੰਨਾ, ਇੰਸਪੈਕਟਰ ਪਰਮਿੰਦਰ ਸਿੰਘ, ਵਿਕਾਸ ਕਪਿਲਾ, ਪਨਸਪ ਦੇ ਆਰ. ਐਮ. ਮੋਨਿਕਾ ਗੋਇਲ, ਇੰਸਪੈਕਟਰ ਨਵਪ੍ਰੀਤ ਸਿੰਘ, ਮਾਰਕਫੈੱਡ ਦੇ ਡੀ. ਐਮ. ਰਾਮ ਪੁਸ਼ਪ, ਪੀ. ਐਸ. ਡਬਲਿਊ. ਸੀ. ਦੇ ਸੁਖਵਿੰਦਰ ਸਿੰਘ ਡੀ. ਐਮ., ਦੁਪਿੰਦਰ ਸਿੰਘ ਮੈਨੇਜਰ, ਮਿਹਰਬਾਨ ਸਿੰਘ ਟੀ. ਏ., ਜਸਵੀਰ ਸਿੰਘ, ਏ. ਡੀ. ਸੀ. ਦਫ਼ਤਰ ਰਾਜੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਕੇ. ਯੂ. (ਲੱਖੋਵਾਲ) ਵਲੋਂ ਸਮਰਾਲਾ ਹਲਕੇ ਦੇ ਕਿਸਾਨ ਵੱਡੀ ਗਿਣਤੀ 'ਚ ਡੀ. ਸੀ. ਦਫ਼ਤਰ ਲੁਧਿਆਣਾ ਪੁੱਜੇ ਅਗਲੀ ਖ਼ਬਰ ਹਾਦਸੇ ਦਾ ਸ਼ਿਕਾਰ ਜ਼ਖਮੀ ਡਾਕਟਰ, ਕਰ ਰਿਹਾ ਇਨਸਾਫ਼ ਦੀ ਪੁਕਾਰ, ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਲੱਗ ਰਹੇ ਦੋਸ਼
Ad Position 24