07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬੀ. ਕੇ. ਯੂ. (ਲੱਖੋਵਾਲ) ਵਲੋਂ ਸਮਰਾਲਾ ਹਲਕੇ ਦੇ ਕਿਸਾਨ ਵੱਡੀ ਗਿਣਤੀ 'ਚ ਡੀ. ਸੀ. ਦਫ਼ਤਰ ਲੁਧਿਆਣਾ ਪੁੱਜੇ

Ad Position 21
No active advertisement
ਅਜੀਤ ਡੈਸਕ 07-04-2026
ਸਮਰਾਲਾ, 6 ਅਪ੍ਰੈਲ (ਕੁਲਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪੰਜਾਬ ਭਰ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਵਲੋਂ ਵਿਸ਼ਾਲ ਰੋਸ ਧਰਨੇ ਦਿੱਤੇ ਗਏ | ਇਸੇ ਲੜੀ ਤਹਿਤ ਲੁਧਿਆਣਾ ਡੀ. ਸੀ. ਦਫ਼ਤਰ ਅੱਗੇ ਧਰਨਾ ਦੇਣ ਲਈ ਸਮਰਾਲਾ ਤੋਂ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਦੀ ਅਗਵਾਈ ਹੇਠ ਕਿਸਾਨਾਂ ਦਾ ਵੱਡਾ ਜਥਾ ਰਵਾਨਾ ਹੋਇਆ | ਧਰਨੇ ਵਿਚ ਜਾਣ ਮੌਕੇ ਮਨਜੀਤ ਸਿੰਘ ਢੀਂਡਸਾ ਨੇ ਪੈੱ੍ਰਸ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੇਂਦਰ ਸਰਕਾਰ ਜੋ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥੀਂ ਚੜ੍ਹ ਕੇ ਦੇਸ਼ ਦੀ ਸਮੁੱਚੀ ਕਿਰਸਾਨੀ ਤੋਂ ਇਲਾਵਾ ਆਮ ਲੋਕਾਂ ਦਾ ਵੀ ਕਚੂਮਰ ਕੱਢਣ 'ਤੇ ਤੁਲੀ ਹੋਈ ਹੈ | ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਲਈ ਸੰਯੁਕਤ ਕਿਸਾਨ ਮੋਰਚਾ ਸਾਲ 2020 ਤੋਂ ਹੁਣ ਤੱਕ ਲਗਾਤਾਰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਦਾ ਆ ਰਿਹਾ ਹੈ, ਪ੍ਰੰਤੂ ਕੇਂਦਰ ਦੀ ਭਾਜਪਾ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ | ਅੱਜ ਦਾ ਧਰਨਾ ਵੀ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2025, ਬੀਜ ਸੋਧ ਬਿਲ-2025, ਚਾਰ ਲੇਬਰ ਰੋਡ ਬਿੱਲ, ਮਨਰੇਗਾ ਦਾ ਨਾਮ ਬਦਲੀ ਅਤੇ ਮਜ਼ਦੂਰਾਂ ਦੇ ਕੰਮ ਦੀ ਕਟੌਤੀ ਕਰ ਕੇ ਸੂਬੇ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਅਤੇ ਇਸ ਤੋਂ ਇਲਾਵਾ ਅਮਰੀਕਾ ਨਾਲ ਕਰ ਮੁਕਤ ਵਪਾਰ ਸਬੰਧੀ ਕੀਤੇ ਜਾ ਰਹੇ ਸਮਝੌਤੇ ਦੇ ਵਿਰੋਧ ਵਿਚ ਦਿੱਤਾ ਜਾ ਰਿਹਾ ਹੈ | ਇਸ ਮੌਕੇ ਬਲਾਕ ਸਮਰਾਲਾ ਦੇ ਜਨਰਲ ਸਕੱਤਰ ਦਲਜੀਤ ਸਿੰਘ ਊਰਨਾ ਨੇ ਕਿਹਾ ਕਿ ਅੱਜ ਪੂਰੀ ਦੁਨੀਆਂ ਅਮਰੀਕਾ-ਈਰਾਨ ਅਤੇ ਇਜ਼ਰਾਇਲ ਜੰਗ ਵਿਚ ਝੁਲਸ ਰਹੀ ਹੈ, ਜਿਸ ਦਾ ਅਸਰ ਪੂਰੀ ਦੁਨੀਆਂ ਝੱਲ ਰਹੀ ਹੈ, ਮਹਿੰਗਾਈ ਜੋ ਪਹਿਲਾਂ ਹੀ ਸਿਖ਼ਰਾਂ 'ਤੇ ਸੀ, ਗ਼ਰੀਬਾਂ ਨੂੰ ਦੋ ਡੰਗ ਦੀ ਰੋਟੀ ਮਿਲਣੀ ਅÏਖੀ ਹੋ ਚੁੱਕੀ ਹੈ | ਦੂਸਰੇ ਪਾਸੇ ਕੇਂਦਰ ਦੀ ਮੋਦੀ ਸਰਕਾਰ ਅਡਾਨੀਆਂ, ਅੰਬਾਨੀਆਂ ਨਾਲ ਮਿਲ ਕੇ ਪੂਰੇ ਦੇਸ਼ ਨੂੰ ਇਨ੍ਹਾਂ ਦੇ ਹੱਥਾਂ ਵਿਚ ਸੌਂਪਣ ਦੀ ਤਿਆਰੀ ਕਰ ਰਹੀ ਹੈ | ਪ੍ਰੰਤੂ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾ ਡਟ ਕੇ ਸੰਘਰਸ਼ ਕਰੇਗਾ ਅਤੇ ਆਪਣੇ ਹੱਕਾਂ ਉੱਤੇ ਕਦੇ ਵੀ ਡਾਕਾ ਨਹੀਂ ਪੈਣ ਦੇਣਗੇ | ਜਥੇ ਦੇ ਰਵਾਨਾ ਹੋਣ ਮੌਕੇ ਗੁਰਸੇਵਕ ਸਿੰਘ ਮੰਜਾਲੀਆਂ ਬਲਾਕ ਪ੍ਰਧਾਨ ਸਮਰਾਲਾ, ਬੇਅੰਤ ਸਿੰਘ ਨੰਬਰਦਾਰ ਤੁਰਮਰੀ ਬਲਾਕ ਪ੍ਰਧਾਨ ਖੰਨਾ, ਦਲਜੀਤ ਸਿੰਘ ਊਰਨਾ, ਬਹਾਦਰ ਸਿੰਘ ਮੀਤ ਪ੍ਰਧਾਨ, ਬਲਾਕ ਜਰਨਲ ਸਕੱਤਰ ਬਲਾਕ ਸਮਰਾਲਾ ਜਗਤਾਰ ਸਿੰਘ ਮਾਦਪੁਰ, ਬਲਵਿੰਦਰ ਸਿੰਘ, ਕਮਿੱਕਰ ਸਿੰਘ, ਜਸਵੰਤ ਸਿੰਘ ਢੀਂਡਸਾ, ਡਾ. ਹਰਬੰਸ ਸਿੰਘ ਰੁਪਾਲੋਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੀ.ਕੇ.ਯੂ. (ਲੱਖੋਵਾਲ) ਦੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਨਾਜਾਇਜ਼ ਪਿਸਤੌਲ ਸਮੇਤ 1 ਕਾਬੂ ਅਗਲੀ ਖ਼ਬਰ ਏ. ਡੀ. ਸੀ. ਜਸ਼ਨਪ੍ਰੀਤ ਕੌਰ ਵਲੋਂ ਖੰਨਾ, ਸਮਰਾਲਾ ਤੇ ਪਾਇਲ ਦੀਆਂ ਮੰਡੀਆਂ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ
Ad Position 24