ਮਲੌਦ, 6 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਰਕਾਰੀ ਪ੍ਰਾਇਮਰੀ ਸਕੂਲ ਪੰਧੇਰ ਖੇੜੀ ਵਿਖੇ ਸਕੂਲ ਇੰਚਾਰਜ ਮਨਜੀਤ ਸਿੰਘ ਤੇ ਸਕੂਲ ਸਟਾਫ਼ ਦੀ ਹਾਜ਼ਰੀ ਦੌਰਾਨ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿਚ ਹੋ ਰਹੀ ਧੋਖਾਧੜੀ ਤੇ ਪੁਲਿਸ ਸਹਾਇਤਾ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਪੁਲਿਸ ਥਾਣਾ ਮਲੌਦ ਵੱਲੋਂ ਹੈੱਡ ਕਾਂਸਟੇਬਲ ਸਪਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਮੋਬਾਈਲ ਫ਼ੋਨ 'ਤੇ ਆ ਰਹੀਆਂ ਧੋਖੇ ਵਾਲੀਆਂ ਫ਼ੋਨ ਕਾਲਾਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਅਤੇ ਲੋੜ ਪੈਣ 'ਤੇ ਪੁਲਿਸ ਸਹਾਇਤਾ ਲਈ 112 ਨੰਬਰ ਡਾਇਲ ਕਰਕੇ ਜਾਣਕਾਰੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਨੂੰ ਆਪਣੇ ਆਧਾਰ ਕਾਰਡ ਨੰਬਰ ਜਾਂ ਹੋਰ ਸਬੂਤਾਂ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਅਤੇ ਆਪਣੇ ਬੈਂਕ ਖਾਤਿਆਂ ਦੀ ਸਬੰਧੀ ਕੋਈ ਵੀ ਜ਼ਰੂਰੀ ਲੋੜਾਂ ਹੋਣ ਤਾਂ ਸਬੰਧਿਤ ਬੈਂਕ ਬਰਾਂਚ ਨਾਲ ਰਾਬਤਾ ਕਾਇਮ ਕੀਤਾ ਜਾਵੇ | ਇਸ ਮੌਕੇ ਕਾਂਸਟੇਬਲ ਅਕਵਿੰਦਰ ਕੌਰ ਤੇ ਵਿਦਿਆਰਥੀ ਹਾਜ਼ਰ ਸਨ |