07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ

Ad Position 21
No active advertisement
ਅਜੀਤ ਡੈਸਕ 07-04-2026
ਮਲੌਦ, 6 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਸਰਕਾਰ ਦੁਆਰਾ ਸਿਹਤ ਸਹੂਲਤਾਂ ਹਰ ਵਿਅਕਤੀ ਤੱਕ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਸਿਹਤ ਬੀਮਾ ਯੋਜਨਾ ਵਾਲੇ 400 ਕਾਰਡ ਪਿੰਡ ਧੌਲ ਖ਼ੁਰਦ ਵਿਖੇ ਬਣਾਏ ਗਏ | ਸੇਵਾ ਕੇਂਦਰ ਮਲੌਦ ਤੋਂ ਕਾਰਡ ਬਣਾਉਣ ਪਹੁੰਚੀ ਟੀਮ ਸਤਨਾਮ ਸਿੰਘ ਲਹਿਲ, ਰਾਜਵੰਤ ਕੌਰ ਤੇ ਲਖਵੀਰ ਸਿੰਘ ਦਾ ਸਮੁੱਚੀ ਗ੍ਰਾਮ ਪੰਚਾਇਤ ਦੁਆਰਾ ਸਨਮਾਨ ਕਰਦਿਆਂ ਕਿਹਾ ਕਿ ਟੀਮ ਦੁਆਰਾ ਬਹੁਤ ਹੀ ਵਧੀਆ ਢੰਗ ਨਾਲ ਪੰਜਾਬ ਸਰਕਾਰ ਦੀ ਸਹੂਲਤ ਨੂੰ ਹਰ ਘਰ ਤੱਕ ਪਹੰੁਚਾਉਣ ਸਬੰਧੀ ਬਾਖ਼ੂਬੀ ਡਿਊਟੀ ਨਿਭਾਈ ਗਈ | ਇਸ ਮੌਕੇ ਸਰਪੰਚ ਜਸ਼ਨਦੀਪ ਸਿੰਘ, ਪੰਚ ਹਰਪਾਲ ਸਿੰਘ ਪੰਧੇਰ, ਪੰਚ ਜਸਵੰਤ ਸਿੰਘ, ਪੰਚ ਬਹਾਦਰ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਜਗਮੋਹਨ ਸਿੰਘ, ਪੰਚ ਮਨਦੀਪ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ ਪੰਧੇਰ, ਪ੍ਰਧਾਨ ਹਰਜੀਤ ਸਿੰਘ ਭੋਲਾ, ਸੈਕਟਰੀ ਮਨਜੀਤ ਸਿੰਘ, ਪਰਮਜੀਤ ਸਿੰਘ ਪੁੰਨੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਦੀਵਾਨ ਸਜਾਏ ਅਗਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੂੰ ਆਨਲਾਈਨ ਧੋਖਾਧੜੀ ਤੇ ਪੁਲਿਸ ਸਹਾਇਤਾ ਬਾਰੇ ਜਾਣਕਾਰੀ ਦਿੱਤੀ
Ad Position 24