07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਕਾਲਜ ਵਿਦਿਆਰਥਣਾਂ ਨੇ ਲਾਇਬ੍ਰੇਰੀ ਦਾ ਕੀਤਾ ਦੌਰਾ

Ad Position 21
No active advertisement
ਅਜੀਤ ਡੈਸਕ 07-04-2026
ਮਾਛੀਵਾੜਾ ਸਾਹਿਬ, 6 ਅਪ੍ਰੈਲ (ਮਨੋਜ ਕੁਮਾਰ)-ਪੰਜਾਬੀ ਦੇ ਨਾਮਵਰ ਸ਼ਾਇਰ ਕਹਾਣੀਕਾਰ ਤੇ ਲੇਖਕ ਸੁਖਜੀਤ ਨੂੰ ਭਾਵੇਂ ਅੱਜ ਇਸ ਦੁਨੀਆਂ ਤੋਂ ਰੁਖ਼ਸਤ ਹੋਏ ਦੋ ਸਾਲ ਤੋਂ ਵੀ ਕੁੱਝ ਵੱਧ ਦਾ ਸਮਾਂ ਹੋ ਗਿਆ ਹੈ | ਪਰ ਉਨ੍ਹਾਂ ਦੀਆਂ ਲਿਖਤਾਂ ਉਸੇ ਤਰਾਂ ਜ਼ਿੰਦਾ ਹਨ ਤੇ ਇਨ੍ਹਾਂ ਦਾ ਅਹਿਸਾਸ ਕਰਨ ਲਈ ਸ਼੍ਰੀ ਗੁਰੂ ਗੋਬਿੰਦ ਖ਼ਾਲਸਾ ਕਾਲਜ ਬੀ. ਏ. ਦੀਆਂ ਵਿਦਿਆਰਥਣਾਂ ਨੇ ਸਵ. ਸੁਖਜੀਤ ਦੇ ਗ੍ਰਹਿ ਬਣੀ ਪੁਸਤਕਾਂ ਦਾ ਖ਼ਜ਼ਾਨਾ ਸਮੋਈ ਬੈਠੀ ਲਾਇਬਰੇਰੀ ਦਾ ਦੌਰਾ ਕੀਤਾ ਤੇ ਉਨ੍ਹਾਂ ਦੀਆਂ ਵੱਖ-ਵੱਖ ਸਾਹਿੱਤਿਕ ਪੁਸਤਕਾਂ ਵਿਚਲੀ ਬਾਰੀਕੀ ਨੂੰ ਜਾਨਣ ਦੀ ਕੋਸ਼ਿਸ਼ ਕੀਤੀ | 30 ਦੇ ਕਰੀਬ ਆਈਆਂ ਇਨ੍ਹਾਂ ਵਿਦਿਆਰਥਣਾਂ ਨਾਲ ਕਾਲਜ ਦੇ ਪੰਜਾਬੀ ਵਿਭਾਗ ਦੀ ਮੁਖੀ ਡਾ. ਮਹੀਪਇੰਦਰ ਕੌਰ ਤੇ ਪੰਜਾਬੀ ਸਾਹਿਤ ਸਭਾ ਦੀ ਮੁਖੀ ਜਸਬੀਰ ਕੌਰ ਵੀ ਉਚੇਚੇ ਤੌਰ 'ਤੇ ਨਾਲ ਸਨ | ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਹਰ ਸਾਲ ਕਾਲਜ ਵਲੋਂ ਵਿਦਿਆਰਥਣਾਂ ਨੂੰ ਵੱਖ-ਵੱਖ ਵਿਸ਼ਿਆਂ ਨੂੰ ਜਾਨਣ ਲਈ ਅਜਿਹੇ ਦੌਰੇ ਕੀਤੇ ਜਾਂਦੇ ਹਨ ਤਾਂ ਕਿ ਪੜਾਈ ਦੇ ਨਾਲ ਨਾਲ ਬੱਚਿਆਂ ਦਾ ਹੋਰ ਵਿਕਾਸ ਵੀ ਹੋ ਸਕੇ | ਇਸ ਮੌਕੇ ਸੁਖਜੀਤ ਦੀ ਪਤਨੀ ਗੁਰਦੀਪ ਸੁਖਜੀਤ ਤੇ ਸਪੁੱਤਰੀ ਜਪੁਜੀ ਵੀ ਹਾਜ਼ਰ ਸਨ ਤੇ ਸਾਹਿੱਤਿਕ ਵਿਸ਼ੇ ਵਿਚ ਸਮਝ ਰੱਖਣ ਵਾਲੇ ਅੰਮਿ੍ਤ ਸਮਰਾਲਾ ਨੇ ਵਿਦਿਆਰਥਣਾਂ ਨੂੰ ਸੁਖਜੀਤ ਦੇ ਸਫ਼ਰ ਦਾ ਬਿਹਤਰੀਨ ਸ਼ਬਦਾਂ ਵਿਚ ਚਾਨਣਾ ਵੀ ਪਾਇਆ |
Ad Position 22
No active advertisement
ਪਿਛਲੀ ਖ਼ਬਰ ਬਿਕਰਮਜੀਤ ਸਿੰਘ ਚੀਮਾ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਜ਼ਿਲ੍ਹਾ ਭਾਜਪਾ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਪੁਲਿਸ ਦੀ ਇਕ ਹੋਰ ਸ਼ਲਾਘਾਯੋਗ ਪਹਿਲ- ਨਸ਼ਾ ਮੁਕਤ ਮੀਟ ਮਾਰਕੀਟ ਮੁਹਿੰਮ ਵਿਚ ਘਰ-ਘਰ ਸੰਪਰਕ ਕੀਤਾ
Ad Position 24