ਦੋਰਾਹਾ, 7 ਅਪ੍ਰੈਲ (ਮਨਜੀਤ ਸਿੰਘ ਗਿੱਲ)- ਹਾੜੀ ਦੀ ਮੁੱਖ ਫ਼ਸਲ ਕਣਕ ਦੀ ਕਟਾਈ ਜਲਦੀ ਸ਼ੁਰੂ ਹੋਣ ਵਾਲੀ ਹੈ | ਹਰ ਸਾਲ ਕਣਕ ਦੇ ਸੀਜ਼ਨ ਦੌਰਾਨ ਕਣਕ ਦੀ ਸੈਂਕੜੇ ਏਕੜ ਖੜੀ ਫ਼ਸਲ ਅੱਗ ਨਾਲ ਸੜ ਜਾਣ ਕਾਰਨ ਕਿਸਾਨ ਵੱਡਾ ਆਰਥਿਕ ਨੁਕਸਾਨ ਹੋ ਜਾਂਦਾ ਹੈ | ਇਸ ਸਾਲ ਦੌਰਾਨ ਕਿਸਾਨਾਂ ਨੇ ਵੱਡੀ ਮੁਸੀਬਤ ਝੱਲੀ ਹੈ | ਝੋਨੇ ਦੇ ਸੀਜ਼ਨ ਦੌਰਾਨ ਦਰਜਨ ਦੇ ਕਰੀਬ ਜ਼ਿਲਿ੍ਹਆਂ ਦੇ ਕਿਸਾਨ ਦੀ ਝੋਨੇ ਫ਼ਸਲ ਬਰਬਾਦ ਹੋ ਗਈ ਸੀ ਤੇ ਘਰ-ਬਾਰ ਤੇ ਘਰੇਲੂ ਸਮਾਨ ਵੀ ਬਰਬਾਦ ਹੋ ਗਿਆ ਸੀ | ਸੂਬੇ ਦਾ ਕਿਸਾਨ ਵੱਡੀ ਤ੍ਰਾਸਦੀ ਦਾ ਸ਼ਿਕਾਰ ਹੋਇਆ ਹੈ | ਹੁਣ ਕਣਕ ਦੀ ਜਲਦੀ ਸ਼ੁਰੂ ਹੋ ਰਹੀ ਹੈ | ਉਪਰੋਕਤ ਵਿਚਾਰ ਪ੍ਰਗਟ ਕਰਦਿਆਂ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਤੇ ਲੋਕ ਸੇਵਾ ਸੋਸਾਇਟੀ ਦੇ ਪ੍ਰਧਾਨ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਸਰਕਾਰ ਕਣਕ ਦੀ ਕਟਾਈ ਦੇ ਸੀਜ਼ਨ ਦੇ ਮੱਦੇਨਜ਼ਰ ਫਾਇਰ ਬਿ੍ਗੇਡ ਨੂੰ ਫੋਕਲ ਪੁਆਇੰਟਾਂ ਜਾਂ ਸੜਕਾਂ ਤੇ 10-10 ਕਿੱਲੋਮੀਟਰ ਤੇ ਖੜਾ ਕੀਤਾ ਜਾਵੇ | ਤਾਂ ਕਿ ਜੇਕਰ ਕੋਈ ਅੱਗ ਦੀ ਘਟਨਾ ਵਾਪਰਦੀ ਹੈ ਤਾਂ ਮੌਕੇ ਤੇ ਕਾਬੂ ਪਾਇਆ ਜਾ ਸਕੇ | ਇਸ ਤੋਂ ਇਲਾਵਾ ਬਿਜਲੀ ਬੋਰਡ ਖੇਤੀ ਸੈਕਟਰ ਲਈ ਬਿਜਲੀ ਦੀ ਸਪਲਾਈ ਸਵੇਰੇ 9 ਵਜੇ ਤੱਕ ਦੇਵੇ ਅਤੇ ਕਿਸਾਨਾਂ ਨੂੰ ਟਰਾਂਸਫ਼ਾਰਮਰ ਦੇ ਆਲੇ ਦੁਆਲੇ ਖੜੀ ਕਣਕ ਨੂੰ ਕੱਟ ਦੇਣ ਦੀ ਅਪੀਲ ਵੀ ਕੀਤੀ | ਉਹਨਾਂ ਕਿਹਾ ਕਿ ਰਾਹਗੀਰ ਵੀ ਦੱਸ ਦਿਨ ਰਸਤੇ ਚ ਜਾਂਦੇ ਸਮੇਂ ਹਰ ਪਲ ਧਿਆਨ ਰੱਖਣ | ਉਪਰੋਕਤ ਮੰਗ ਦਾ ਸਮਰਥਨ ਕਰਨ ਵਾਲਿਆਂ 'ਚ ਜਗਦੇਵ ਸਿੰਘ ਜੱਗਾ, ਗੁਰਦੀਪ ਸਿੰਘ ਬਾਵਾ, ਗੁਰਦੀਪ ਸਿੰਘ ਅੜੈ੍ਹਚਾਂ, ਤੇਜਿੰਦਰ ਸਿੰਘ ਦੋਰਾਹਾ, ਗੁਰਿੰਦਰਪਾਲ ਸਿੰਘ ਬੈਨੀਪਾਲ, ਹਰਜਿੰਦਰ ਸਿੰਘ ਬੈਨੀਪਾਲ, ਪਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ, ਉੱਤਮ ਸਿੰਘ, ਹੈਪੀ ਗੁਰਥਲੀ ਗੁਰਜੀਤ ਸਿੰਘ ਮੂੰਡੀ ਸ਼ਾਮਲ ਹਨ |