ਦੋਰਾਹਾ, 7 ਅਪ੍ਰੈਲ ਮਨਜੀਤ ਸਿੰਘ ਗਿੱਲ -ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ ਤੇ ਅਕਾਲੀ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ ਦੀ ਅਗਵਾਈ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਦੋਰਾਹਾ ਵਿਖੇ ਗੁਰਮਤਿ ਸਮਾਗਮ ਕਰਵਾ ਕੇ ਸਮਾਜਿਕ, ਧਾਰਮਿਕ ਪੰਥਕ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਜਿਸ ਵਿੱਚ ਭਾਈ ਸਤਨਾਮ ਸਿੰਘ ਕਥਾ ਵਾਚਕ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਦੀ ਲਈ ਅਰਦਾਸ ਕੀਤੀ ਗਈ | ਸਮਾਗਮ ਦੀ ਸਫਲਤਾ ਲਈ ਜਥੇਦਾਰ ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ ਵਲੋ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਤੇ ਹਰਮਿੰਦਰ ਸਿੰਘ ਜਰਗ ਯੂ. ਐਸ. ਏ., ਹਰਿੰਦਰ ਪਾਲ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਦੋਰਾਹਾ, ਸ਼ਮਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਸਿਹੋੜਾ, ਜਗਦੇਵ ਸਿੰਘ ਮੰਡੇਰ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਜਰਗ, ਪਰਮਿੰਦਰ ਸਿੰਘ ਪਨੈਚ ਸਾਬਕਾ ਬਲਾਕ ਸੰਮਤੀ ਮੈਂਬਰ ਦੋਰਾਹਾ, ਜਗਜੀਤ ਸਿੰਘ ਜੱਗੀ ਸਾਬਕਾ ਸਰਪੰਚ ਚੁਣਕੋਈਆਂ ਖੁਰਦ, ਜਥੇਦਾਰ ਚੇਤਨ ਸਿੰਘ ਰਾਮਪੁਰ, ਗੁਰਦੀਪ ਸਿੰਘ ਅੜੈਚਾ ਅਤੇ ਉਨ੍ਹਾਂ ਦੇ ਸਾਥੀ, ਗੁਰਿੰਦਰ ਸਿੰਘ ਬੇਗੋਵਾਲ, ਬੀਬੀ ਹਰਦੀਪ ਕੌਰ ਬਲਾਕ ਸੰਮਤੀ ਮੈਂਬਰ ਅਜਨੋਦ, ਸੁਖਵਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ ਅਜਨੌਦ, ਦਲਵੀਰ ਸਿੰਘ ਧੀਰਾ ਜਰਗੜੀ, ਅੰਮਿ੍ਤ ਪਾਲ ਸਿੰਘ ਭਰਥਲਾ ,ਪਲਵਿੰਦਰ ਸਿੰਘ ਗੁਰਵਿੰਦਰ ਸਿੰਘ ਸਿਰਥਲਾ, ਬਗੇਲ ਸਿੰਘ ਮਾਂਹਪੁਰ, ਮਲਵਿੰਦਰ ਸਿੰਘ ਪਿ੍ੰਸੀਪਲ ਮਾਂਹਪੁਰ, ਹਰਜਿੰਦਰ ਸਿੰਘ ਕਮਲ ਪੱਲਾ, ਨਗਿੰਦਰ ਸਿੰਘ ਚੀਮਾ, ਦਵਿੰਦਰ ਸਿੰਘ ਪਰਗਟ ਸਿੰਘ ਗੁਰਦਿੱਤਪੁਰਾ ਬਲਰਾਜ ਸਿੰਘ ਲਾਪਰਾਂ ਦਲਵੀਰ ਸਿੰਘ ਸਾਬਕਾ ਸੰਮਤੀ ਮੈਂਬਰ ਕਟਾਹਰੀ ਜਸਵੰਤ ਸਿੰਘ ਪੰਚ ਬਿਲਾਸਪੁਰ, ਮਨਜਿੰਦਰ ਸਿੰਘ ਪੰਚ ਘੁਡਾਣੀ ਕਲਾਂ, ਬਲਵਿੰਦਰ ਸਿੰਘ, ਸਵਰਨ ਸਿੰਘ ਜੱਗੀ ਪੰਚ, ਬਲਵੀਰ ਸਿੰਘ ਪ੍ਰਧਾਨ ਘੁਡਾਣੀ ਕਲਾਂ, ਗੁਰਪ੍ਰੀਤ ਸਿੰਘ ਜੱਲਾ, ਲਵਪ੍ਰੀਤ ਸਿੰਘ ਲੋਹਟ ਹਾਜ਼ਰ ਸਨ |