14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪੈਨਸ਼ਨਰਾਂ ਵਲੋਂ ਡੀ. ਏ. ਦੀ ਅਦਾਇਗੀ ਬਾਰੇ ਹਾਈ ਕੋਰਟ ਦਾ ਫ਼ੈਸਲੇ ਦਾ ਸਵਾਗਤ

Ad Position 21
No active advertisement
ਅਜੀਤ ਡੈਸਕ 11-04-2026
ਪਾਇਲ, 10 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਸਰਕਾਰ ਪੈਨਸ਼ਨਰਜ਼ ਯੂਨੀਅਨ ਤਹਿਸੀਲ ਪਾਇਲ ਦੀ ਮੀਟਿੰਗ ਸੇਵਾ ਮੁਕਤ ਪਿ੍ੰਸੀਪਲ ਮੇਜਰ ਸਿੰਘ ਮਕਸੂਦੜਾ ਦੀ ਪ੍ਰਧਾਨਗੀ ਹੇਠ ਸੋਨੀਆ ਦੀ ਧਰਮਸ਼ਾਲਾ ਪਾਇਲ ਵਿਖੇ ਹੋਈ | ਮੀਟਿੰਗ ਵਿਚ ਮਾਨਯੋਗ ਜੱਜ ਦੁਆਰਾ ਡੀ. ਏ. ਦੀ ਅਦਾਇਗੀ ਬਾਰੇ ਦਿੱਤੇ ਫ਼ੈਸਲੇ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਗਈ | ਜਿਸ ਨਾਲ ਡੀ. ਏ. ਦੀ ਅਦਾਇਗੀ ਦਾ ਰਾਹ ਪੱਧਰਾ ਹੋਇਆ | ਫ਼ੈਸਲੇ ਵਿਚ ਜੱਜ ਸਾਹਿਬ ਨੇ ਅਦਾਇਗੀ ਲਈ ਸਮਾਂ-ਸੀਮਾ ਵੀ ਨਿਰਧਾਰਿਤ ਕਰ ਦਿੱਤੀ | ਹੁਣ ਜੇ ਸਰਕਾਰ ਫ਼ੈਸਲੇ ਨੂੰ ਲਾਗੂ ਕਰਨ ਵਿਚ ਦੇਰੀ ਕਰੇਗੀ ਤਾਂ ਮੌਜੂਦਾ ਸਰਕਾਰ ਨੂੰ 2027 ਦੀਆ ਅਸੈਂਬਲੀ ਚੋਣਾਂ ਵਿਚ ਇਸ ਦੇ ਨਤੀਜੇ ਭੁਗਤਾਨ ਲਈ ਤਿਆਰ ਰਹਿਣਾ ਪਵੇਗਾ | ਡੀ. ਏ. ਮਹਿੰਗਾਈ ਵਧਣ ਨਾਲ ਪੈਨਸ਼ਨਰਜ਼ ਅਤੇ ਮੁਲਾਜ਼ਮ ਨੂੰ ਰਾਹਤ ਪ੍ਰਦਾਨ ਕਰਦਾ ਹੈ | ਡੀ. ੲ.ੇ ਨਾ ਦੇਣਾ ਸਰਕਾਰ ਦੀ ਵੱਡੀ ਭੁੱਲ ਹੈ | ਜਦੋਂਕਿ ਆਈ. ਏ. ਐੈੱਸ., ਆਈ. ਪੀ. ਐੈੱਸ., ਆਈ. ਐੱਫ. ਐੱਸ. ਅਫ਼ਸਰ ਪਹਿਲਾਂ ਹੀ ਲੈ ਰਹੇ ਹਨ | ਫੇਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਿਤਕਰਾ ਕਿਉ | ਮਾਨਯੋਗ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ | ਮੀਟਿੰਗ ਨੂੰ ਪਰਮਜੀਤ ਸਿੰਘ ਸਿਹੌੜਾ, ਚਰਨ ਸਿੰਘ ਲੰਢਾ, ਮਦਨ ਗੁਪਾਲ ਘੁਡਾਣੀ ਕਲਾਂ, ਸੱਜਣ ਸਿੰਘ ਜੰਡਿਆਲੀ, ਮਲਕੀਤ ਸਿੰਘ ਘਲੋਟੀ, ਦਰਸ਼ਨ ਸਿੰਘ ਕੰਮਾ ਨੇ ਸੰਬੋਧਨ ਕੀਤਾ | ਸਾਰਿਆਂ ਨੇ 2.59 ਦਾ ਗੁਣਾਂਕ ਪੈਨਸ਼ਨਰਾਂ ਤੇ ਲਾਗੂ ਕਰਨ ਦੀ ਮੰਗ ਕੀਤੀ | ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਘਲੋਟੀ, ਹਰੀ ਰਾਮ ਪਾਇਲ, ਗੁਰਮੁਖ ਸਿੰਘ ਪਾਇਲ, ਜਗਦੇਵ ਸਿੰਘ ਘੁਡਾਣੀ ਖ਼ੁਰਦ, ਸੰਤੋਖ ਸਿੰਘ ਪਾਇਲ, ਮੋਹਣ ਸਿੰਘ ਵੈਦ ਘਲੋਟੀ, ਗੁਰਪ੍ਰੀਤ ਸਿੰਘ ਘਲੋਟੀ, ਕੁਲਵੰਤ ਸਿੰਘ ਘੁਡਾਣੀ ਕਲਾਂ, ਜੋਧ ਸਿੰਘ ਅਲੂਣਾ ਮਿਆਨਾ, ਬਲਜੀਤ ਸਿੰਘ ਅਲੂਣਾ ਤੋਲਾ, ਕਰਨੈਲ ਸਿੰਘ ਘੁਡਾਣੀ ਕਲਾਂ, ਪ੍ਰੇਮ ਸਿੰਘ ਪਾਇਲ, ਮੱਖਣ ਸਿੰਘ ਪਾਇਲ, ਨਿਰਮਲ ਸਿੰਘ ਘੁਡਾਣੀ ਕਲਾਂ, ਨਾਜ਼ਰ ਸਿੰਘ ਪਾਇਲ, ਗੁਰਬਚਨ ਸਿੰਘ ਘੁਡਾਣੀ ਕਲਾਂ, ਬਲਦੇਵ ਸਿੰਘ ਅਲੂਣਾ ਤੋਲਾ, ਸ਼ਮਸ਼ੇਰ ਸਿੰਘ ਅਲੂਣਾ ਮਿਆਨਾ, ਕਰਨੈਲ ਸਿੰਘ ਜੱਲ੍ਹਾ, ਹਰੀ ਸਿੰਘ ਅਲੂਣਾ ਮਿਆਨਾ, ਛੱਜੂ ਸਿੰਘ ਜਰਗੜੀ, ਭੁਪਿੰਦਰ ਸਿੰਘ ਭਰਥਲਾ ਰੰਧਾਵਾ, ਕੁਲਵੰਤ ਸਿੰਘ ਜਰਗੜੀ, ਬਲਵੰਤ ਸਿੰਘ ਘਲੋਟੀ, ਸੁਰਿੰਦਰ ਸਿੰਘ ਸ਼ਾਹਪੁਰ, ਦਰਸ਼ਨ ਸਿੰਘ ਜਰਗੜੀ, ਸੋਹਣ ਸਿੰਘ ਘਲੋਟੀ, ਛੱਜੂ ਸਿੰਘ ਕਾਨੰੂਗੋ ਟੌਸਾ, ਜੀਤ ਸਿੰਘ ਪਾਇਲ, ਮਹਿੰਦਰ ਸਿੰਘ ਘਲੋਟੀ, ਜਗਪਾਲ ਸਿੰਘ ਦੀਵਾ ਮੰਡੇਰ, ਕੇਹਰ ਸਿੰਘ ਪਾਇਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਹਿਮਦਗੜ੍ਹ ਇਲਾਕੇ 'ਚ ਬਿਜਲੀ ਸਪਲਾਈ ਦੇ ਨਵੀਨੀਕਰਨ ਲਈ ਕਾਰਜ ਜੰਗੀ ਪੱਧਰ 'ਤੇ ਸ਼ੁਰੂ ਅਗਲੀ ਖ਼ਬਰ ਐਨ. ਜੇ. ਐੱਸ. ਏ. ਪਬਲਿਕ ਸਕੂਲ ਵਿਖੇ ਵਿਸਾਖੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸੌਂਦ ਨੇ ਕੀਤੀ ਸ਼ਿਰਕਤ
Ad Position 24