14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਹਿਮਦਗੜ੍ਹ ਇਲਾਕੇ 'ਚ ਬਿਜਲੀ ਸਪਲਾਈ ਦੇ ਨਵੀਨੀਕਰਨ ਲਈ ਕਾਰਜ ਜੰਗੀ ਪੱਧਰ 'ਤੇ ਸ਼ੁਰੂ

Ad Position 21
No active advertisement
ਅਜੀਤ ਡੈਸਕ 11-04-2026
ਅਹਿਮਦਗੜ੍ਹ, 10 ਅਪ੍ਰੈਲ (ਰਵਿੰਦਰ ਪੁਰੀ)-ਹਲਕਾ ਅਮਰਗੜ੍ਹ ਦੇ ਸ਼ਹਿਰ ਅਹਿਮਦਗੜ੍ਹ ਅਤੇ ਲਾਗਲੇ ਪਿੰਡਾਂ ਅੰਦਰ ਬਿਜਲੀ ਦੀ ਸਪਲਾਈ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਅਤੇ ਅਪਗੇ੍ਰਡੇਸ਼ਨ ਲਈ ਸਰਕਾਰ ਵਲੋਂ ਮਨਜ਼ੂਰ ਕੀਤੇ ਗਏ 7.75 ਕਰੋੜ ਰੁਪਏ ਦੇ ਕਾਰਜ ਜੰਗੀ ਪੱਧਰ ਤੇ ਸ਼ੁਰੂ ਹੋ ਗਏ ਹਨ | ਇਸੇ ਸਬੰਧੀ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ ਡਿਵੀਜ਼ਨ ਦਫ਼ਤਰ ਵਿਖੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਵਿਚ ਸ਼ਹਿਰ ਅਤੇ ਲਾਗਲੇ ਪਿੰਡਾਂ ਦੇ ਅੰਦਰ ਬਿਜਲੀ ਸਪਲਾਈ ਨੂੰ ਹੋਰ ਸੁਚਾਰੂ ਢੰਗ ਨਾਲ ਨਿਰੰਤਰ ਜਾਰੀ ਰੱਖਣ ਲਈ ਵਿਚਾਰ ਵਟਾਂਦਰਾ ਅਤੇ ਸੁਝਾਅ ਲਏ ਗਏ | ਜਿਨ੍ਹਾਂ ਪ੍ਰਤੀ ਜੰਗੀ ਪੱਧਰ 'ਤੇ ਕਾਰਜ ਕਰਨ ਲਈ ਅਧਿਕਾਰੀਆਂ ਨੇ ਯੋਜਨਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਕਾਰਜਕਾਰੀ ਇੰਜੀਨੀਅਰ ਅਮਨਦੀਪ ਸਿੰਘ ਖੰਗੂੜਾ ਨੇ ਦੱਸਿਆ ਕਿ ਸ਼ਹਿਰ ਅੰਦਰ 5.49 ਕਰੋੜ ਰੁਪਏ ਦੀ ਲਾਗਤ ਨਾਲ ਕਾਰਜ ਸ਼ੁਰੂ ਹੋ ਚੁੱਕੇ ਹਨ | ਜਿਸ ਦੌਰਾਨ 15 ਨਵੇਂ ਟਰਾਂਸਫ਼ਾਰਮਰ ਅਤੇ 10 ਪੁਰਾਣੇ ਟਰਾਂਸਫ਼ਾਰਮਰ ਅਪਗ੍ਰੇਡ ਕੀਤੇ ਜਾ ਚੁੱਕੇ ਹਨ ਅਤੇ ਨਾਲ ਹੀ ਸ਼ਹਿਰ ਅੰਦਰ ਬਹੁਤ ਇਲਾਕਿਆਂ ਅੰਦਰ ਬਿਜਲੀ ਦੀਆਂ ਲਾਈਨਾਂ ਦੀ ਅਪਗ੍ਰੇਸ਼ਨ ਅਤੇ ਮੁਰੰਮਤ ਕੀਤੀ ਗਈ ਹੈ | ਇਸ ਤੋਂ ਇਲਾਵਾ ਸ਼ਹਿਰ ਅੰਦਰ ਹੋਰ ਕਿਧਰੇ ਵੀ ਨਵੇਂ ਟਰਾਂਸਫ਼ਾਰਮਰ ਲਾਉਣ ਜਾਂ ਬਿਜਲੀ ਲਾਈਨਾਂ ਪਾਉਣ ਦੀ ਮੰਗ ਆਈ ਤਾਂ ਜਲਦ ਹੀ ਮੁਕੰਮਲ ਕਰਾਂਗੇ ਅਤੇ ਥੋੜੇ ਜਿਹੇ ਸਮੇਂ ਅੰਦਰ ਸਾਰੇ ਇਲਾਕੇ ਅੰਦਰ ਮਾਡਰਨ ਤਕਨੀਕ ਨਾਲ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮੁਕੰਮਲ ਕਰ ਲਿਆ ਜਾਵੇਗਾ | ਇਸ ਮੌਕੇ 'ਤੇ ਹਲਕਾ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਲਕਾ ਅਮਰਗੜ੍ਹ ਅੰਦਰ ਬਿਜਲੀ ਸਪਲਾਈ ਨੂੰ ਪਾਰਦਰਸ਼ੀ ਢੰਗ ਨਾਲ ਜਾਰੀ ਰੱਖਣ ਲਈ ਸਾਰੇ ਲੋੜੀਂਦੇ ਫ਼ੰਡ ਜਾਰੀ ਕਰ ਦਿੱਤੇ ਗਏ ਹਨ | ਜਿਨ੍ਹਾਂ ਸਦਕਾ ਵੱਡੇ ਪੱਧਰ 'ਤੇ ਹਲਕੇ ਅੰਦਰ ਕੰਮ ਚੱਲ ਰਹੇ ਹਨ | ਇਸ ਮੌਕੇ ਉਪ ਮੰਡਲ ਅਫ਼ਸਰ ਗਗਨਦੀਪ ਬਿੰਦਲ ਤੇ ਦਲਜਿੰਦਰ ਸਿੰਘ ਤੋਂ ਇਲਾਵਾ ਚੇਅਰਮੈਨ ਕਮਲਜੀਤ ਸਿੰਘ ਉੱਭੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਸ਼ਰਮਾ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਕੌਂਸਲਰ ਰਿਸ਼ੀ ਜੋਸ਼ੀ, ਅਨੰਦੀ ਦੇਵੀ, ਸੰਜੇ ਸੂਦ, ਸਾਬਕਾ ਕੌਂਸਲਰ ਦਿਲਸ਼ਾਦ ਮੁਹੰਮਦ ਤੇ ਈਸ਼ਾ ਮੁਹੰਮਦ, ਮਹਿਲਾ ਮੰਡਲ ਪ੍ਰਧਾਨ ਰਿੰਕੂ ਗਰਗ, ਸ਼ੰਕਰ ਪਾਠਕ, ਆੜ੍ਹਤੀਏ ਰਵਿੰਦਰ ਲਤਾਲਾ, ਡਾ. ਅਸ਼ਵਨੀ ਬਾਗੜੀਆ, ਰਜਿੰਦਰ ਵਿੱਕੀ ਆਦਿ ਵਿਸ਼ੇਸ਼ ਕਰ ਕੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਹੈਦਰਾਬਾਦ ਦੇ ਖਿਡਾਰੀਆਂ ਨੇ ਕੀਤਾ ਅਭਿਆਸ <br/> ਅਗਲੀ ਖ਼ਬਰ ਪੈਨਸ਼ਨਰਾਂ ਵਲੋਂ ਡੀ. ਏ. ਦੀ ਅਦਾਇਗੀ ਬਾਰੇ ਹਾਈ ਕੋਰਟ ਦਾ ਫ਼ੈਸਲੇ ਦਾ ਸਵਾਗਤ
Ad Position 24