ਮਾਛੀਵਾੜਾ ਸਾਹਿਬ, 14 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਵਿਸਾਖੀ ਦਾ ਤਿਉਹਾਰ ਓਰੀਐਂਟ ਇੰਟਰਨੈਸ਼ਨਲ ਸਕੂਲ ਅਤੇ ਸਪੋਰਟਸ ਅਕੈਡਮੀ 'ਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਵਿਦਿਆਰਥੀਆਂ ਨੂੰ ਵਿਸਾਖੀ ਦੇ ਧਾਰਮਿਕ, ਇਤਿਹਾਸਿਕ, ਆਰਥਿਕ ਅਤੇ ਸੱਭਿਆਚਾਰਕ ਪਿਛੋਕੜ ਤੋਂ ਜਾਣੂ ਕਰਵਾਇਆ | ਰਵਾਇਤੀ ਪਹਿਰਾਵਿਆਂ 'ਚ ਸਜੇ ਵਿਦਿਆਰਥੀਆਂ ਵੱਲੋਂ ਵਿਸਾਖੀ ਨਾਲ ਸਬੰਧਿਤ ਕਵਿਤਾਵਾਂ, ਗੀਤ, ਡਾਂਸ ਪੇਸ਼ ਕੀਤੇ ਗਏ | ਖ਼ਾਲਸਾ ਸਾਜਨਾ ਦਿਵਸ, ਡਾ. ਬੀ. ਆਰ. ਅੰਬੇਦਕਰ ਅਤੇ ਜਲਿਆਂਵਾਲਾ ਬਾਗ਼ 'ਚ ਹੋਏ ਹੱਤਿਆਕਾਂਡ ਨਾਲ ਸਬੰਧਤ ਭਾਸ਼ਣ ਦਿੱਤੇ ਗਏ | ਸਕੂਲ ਦੇ ਚੇਅਰਮੈਨ ਵਿਕਰਮ ਸ਼ਰਮਾ, ਡਾਇਰੈਕਟਰ ਰਜਤ ਸ਼ਰਮਾ, ਪਿ੍ੰਸੀਪਲ ਦੀਪਾਲੀ ਨੰਦਾ ਅਤੇ ਸਮੂਹ ਸਟਾਫ਼ ਮੌਜੂਦ ਸਨ | ਪਿ੍ੰਸੀਪਲ ਦੀਪਾਲੀ ਨੰਦਾ ਨੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਤਿਉਹਾਰ ਮਨਾਉਣ ਨਾਲ ਸਾਡੇ ਨੌਜਵਾਨ ਸਿੱਖਿਆਰਥੀਆਂ ਨੂੰ ਸਾਡੀਆਂ ਜੜਾਂ ਨਾਲ ਜੁੜਨ 'ਚ ਮਦਦ ਮਿਲਦੀ ਹੈ |